ਰਾਏਕੋਟ, (ਰਾਜਪਾਲ ਮਹੰਤ):-
ਰਾਏਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਸੀਟੂ ਦਾ 51ਵਾਂ ਸਥਾਪਨਾ ਦਿਵਸ ਸੀਟੂ ਆਗੂਆਂ ਅਤੇ ਵਰਕਰਾਂ ਨੇ ਆਪੋ-ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ‘ਤੇ ਝੰਡੇਲਹਿਰਾ ਕੇ ਮਨਾਇਆ। ਇਸ ਉਪਰੰਤ ਰਾਏਕੋਟ ਵਿਖੇ ਸਥਿਤ ਗੁਰੀਲਾ ਭਵਨ ਵਿੱਚ ਸੀਟੂ ਦੀ ਤਹਿਸੀਲ ਪੱਧਰੀ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆਗਿਆ। ਜਿਸ ਵਿੱਚ ਸੀਟੂ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੀਟੂ ਦੀ ਕੇਂਦਰੀ ਕਮੇਟੀ ਦੇਆਗੂ ਕਾਮਰੇਡ ਜਤਿੰਦਰਪਾਲ ਸਿੰਘ, ਸੀਟੂ ਸੂਬਾਈ ਆਗੂ ਦਲਜੀਤ ਕੁਮਾਰ ਗੋਰਾ ਅਤੇ ਸੀਟੂ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਨੇ ਕਿਹਾ ਨੇ ਸੀਟੂਦੇ 51 ਸਾਲਾਂ ਦੇ ਕਾਰਜਕਾਲ ਅਤੇ ਸੀਟੂ ਦੀ ਸਥਾਪਨਾ ਦੇ ਮੁੱਖ ਉਦੇਸ਼ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਮਾਜਵਾਦ ਦੀ ਸਥਾਪਨਾ ਕਰਨ ਅਤੇਸਰਮਾਏਦਾਰੀ ਨੂੰ ਖਤਮ ਕਰਨ ਦੇ ਉਦੇਸ਼ ਮਈ 1970 ਨੂੰ ਸੀਟੂ ਦੀ ਸਥਾਪਨਾ ਕੀਤੀ ਸੀ। ਇਸ ਲਈ ਸਾਡੀ 1970 ਤੋਂ ਹੀ ਨਿਰਧਾਰਤ ਕੀਤੀ ਕਾਰਜਨੀਤੀ ਏਕਤਾਅਤੇ ਸੰਘਰਸ਼ ਦੀ ਲਾਈਨ ਉਤੇ ਕਾਰਜ ਕਰਨਾ ਹੈ। ਜਿਸ ਦੇ ਚਲਦੇ ਮਜ਼ਦੂਰ ਸ਼੍ਰੇਣੀ ਨੇ ਕਾਫ਼ੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਮਰਾਜੀ ਅੰਗਰੇਜ਼ ਸਰਕਾਰ ਅਤੇਆਜ਼ਾਦੀ ਉਪਰੰਤ ਭਾਰਤੀ ਸਰਮਾਏਦਾਰੀ ਦੀ ਅਗਵਾਈ ਵਿਚ ਸਰਮਾਏਦਾਰ ਜਗੀਰਦਾਰ ਸਰਕਾਰ ਤੋਂ ਵੀ ਅਨੇਕਾਂ ਜਿੱਤਾਂ ਜਿੱਤੀਆਂ ਸਨ, ਬਲਕਿ ਸੀਟੂ ਨੇ ਮਜ਼ਦੂਰਾਂਦੀਆਂ ਮੰਗਾਂ ਦੀ ਪੂਰਤੀ ਲਈ ਅਤੇ ਕੇਂਦਰ ਸਰਕਾਰ ਦੀਆਂ ਪੂੰਜੀਪਤੀਆਂ ਪੱਖੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਸੀਟੂ ਸਮਝਦੀ ਹੈਕਿ ਵਰਗੀ ਏਕਤਾ ਤੇ ਵਰਗ ਸੰਘਰਸ਼ ਬਿਨਾਂ ਕੋਈ ਬਦਲਾਅ ਸੰਭਵ ਨਹੀਂ ਹੈ । ਉਨ੍ਹਾਂ ਕਿਹਾ ਕਿ ਮੋਦੀ ਦੀ ਭਾਜਪਾ ਸਰਕਾਰ ਨੇ ਮਜ਼ਦੂਰਾਂ ਦੁਆਰਾ ਲਹੂ ਵੀਟਵੇਂਸੰਘਰਸ਼ਾ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਕੋਡਾਂ ਵਿਚ ਬਦਲ ਦਿੱਤਾ ਹੈ ਅਤੇ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਲਈ ਸਾਨੂੰ ਅੱਜ ਦੇ ਮੁੱਦਿਆਂ ਦੇ ਪਿੱਛੇ ਦੀ ਨੀਤੀ ਅਤੇ ਨੀਤੀ ਦੇ ਪਿੱਛੇ ਦੀ ਰਾਜਨੀਤੀ ਨੂੰ ਸਮਝਣਾ ਸਾਡਾ ਫਰਜ਼ਬਣਦਾ ਹੈ। ਉਨ੍ਹਾਂ ਕਿਹਾ ਕਿ ਸੀਟੂ ਟਰੇਡ ਯੂਨੀਅਨਾਂ ਨੂੰ ਇਕੱਠੇ ਕਰਕੇ ਲਗਾਤਾਰ ਸੰਘਰਸ਼ਸ਼ੀਲ ਹੈ ਅਤੇ ਕਿਸਾਨਾਂ ਦੇ ਸੰਘਰਸ਼ ਦੀ ਡਟ ਕੇ ਮੱਦਦ ਕਰ ਰਹੀ ਹੈ। ਇਸਮੌਕੇ ਸੀਟੂ ਆਗੂਆਂ ਅਤੇ ਵਰਕਰਾਂ ਨੇ ਰਾਏਕੋਟ ਵਿਖੇ ਲੁਧਿਆਣਾ-ਬਠਿੰਡਾ ਮਾਰਗ ‘ਤੇ ਸੀਟੂ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ।