13 ਸਾਲ ਪੁਰਾਣੇ ਇਕ ਲੱਖ ਰੁਪਏ ਦੀ ਰਿਸ਼ਵਤ ਮਾਮਲੇ ’ਚ ਪੰਜਾਬ ਪੁਲਿਸ ਦੀ ਸਾਬਕਾ ਮਹਿਲਾ ਡੀਐੱਸਪੀ ਰਾਕਾ ਗੇਰਾ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸੋਮਵਾਰ ਨੂੰ ਦੋਸ਼ਾ ਕਰਾਰ ਦੇ ਦਿੱਤਾ। ਅਦਾਲਤ ਦੋਸ਼ੀ ਦੀ ਸਜ਼ਾ ’ਤੇ ਫ਼ੈਸਲਾ ਬੁੱਧਵਾਰ ਨੂੰ ਸੁਣਾਏਗੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ। ਸੀਬੀਆਈ ਨੇ ਮੁਹਾਲੀ ਦੇ ਮੁੱਲਾਂਪੁਰ ਵਾਸੀ ਇਕ ਬਿਲਡਰ ਦੀ ਸ਼ਿਕਾਇਤ ’ਤੇ ਜੁਲਾਈ, 2011 ਨੂੰ ਰਾਕਾ ਗੇਰਾ ਨੂੰ ਸੈਕਟਰ 15 ਸਥਿਤ ਉਸ ਦੀ ਕੋਠੀ ’ਚੋਂ ਗਿ੍ਰਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਲਗਪਗ 13 ਸਾਲਾਂ ਤੋਂ ਇਹ ਕੇਸ ਸੀਬੀਆਈ ਕੋਰਟ ਚੰਡੀਗੜ੍ਹ ’ਚ ਚੱਲ ਰਿਹਾ ਸੀ। ਹਾਲਾਂਕਿ ਜਿਸ ਬਿਲਡਰ ਨੇ ਰਾਕਾ ਗੇਰਾ ’ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ, ਬਾਅਦ ’ਚ ਉਹ ਕੋਰਟ ’ਚ ਗਵਾਹੀ ਦੌਰਾਨ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ ਪਰ ਸੀਬੀਆਈ ਨੇ ਰਾਕਾ ਗੇਰਾ ਦੇ ਖ਼ਿਲਾਫ਼ ਕੁੱਲ 49 ਗਵਾਹ ਬਣਾਏ ਸਨ। ਹਾਲਾਂਕਿ ਲਗਪਗ ਪੰਜ ਸਾਲ ਤੱਕ ਇਸ ਕੇਸ ਦੇ ਟਰਾਇਲ ’ਤੇ ਪੰਜਾਬ ਤੇ ਹਰਿਆਣਾ ਹਾਈ ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਬਹਿਸ ਦੌਰਾਨ ਕਿਹਾ ਕਿ ਜਾਂਚ ਏਜੰਸੀ ਕੋਲ ਰਾਕਾ ਗੇਰਾ ਦੇ ਖ਼ਿਲਾਫ਼ ਲੋੜੀਂਦੇ ਸਬੂਤ ਹਨ। ਰਾਕਾ ਨੇ ਸ਼ਿਕਾਇਤਕਰਤਾ ਬਿਲਡਰ ਨੂੰ ਰਿਸ਼ਵਤ ਦੀ ਰਕਮ ਦੇ ਨਾਲ ਆਪਣੇ ਘਰ ਬੁਲਾਇਆ ਸੀ। ਸ਼ਿਕਾਇਤਕਰਤਾ ਦੇ ਨਾਲ ਘਰ ’ਚ ਹੋਈ ਗੱਲਬਾਤ ਦੀ ਟਰਾਂਸਕ੍ਰਿਪਟ ਤੇ ਵੀਡੀਓ ਫੁਟੇਜ ਵੀ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਸ ਨੇ ਰਿਸ਼ਵਤ ਮੰਗੀ ਸੀ।ਉਸ ਸਮੇਂ ਰਾਕਾ ਗੇਰਾ ਦੇ ਘਰ ’ਤੇ ਸੀਬੀਆਈ ਨੇ ਛਾਪਾ ਮਾਰਿਆ ਸੀ। ਸੀਬੀਆਈ ਨੂੰ ਉਸ ਦੇ ਘਰੋਂ ਕਾਫੀ ਮਾਤਰਾ ਵਿਚ ਕੈਸ਼, ਸ਼ਰਾਬ ਦੀਆਂ 53 ਬੋਤਲਾਂ ਅਤੇ ਵੱਡੀ ਮਾਤਰਾ ਵਿਚ ਹਥਿਆਰ ਤੇ ਕਾਰਤੂਸ ਬਰਾਮਦ ਹੋਏ ਸਨ। ਸੀਬੀਆਈ ਮੁਤਾਬਕ ਉਨ੍ਹਾਂ ਨੂੰ ਰਾਕਾ ਗੇਰਾ ਦੇ ਘਰੋਂ ਲਗਪਗ 90 ਲੱਖ ਰੁਪਏ ਕੈਸ਼ ਮਿਲਿਆ ਸੀ। ਉਦੋਂ ਰਾਕਾ ਖ਼ਿਲਾਫ਼ ਆਰਮਜ਼ ਐਕਟ ਤਹਿਤ ਵੀ ਐੱਫਆਈਆਰ ਦਰਜ ਹੋਈ ਸੀ। ਉਸ ਸਮੇਂ 2017 ’ਚ ਰਾਕਾ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਜ਼ਾ ਖ਼ਿਲਾਫ਼ ਉਸ ਨੇ ਸੈਸ਼ਨ ਕੋਰਟ ’ਚ ਅਪੀਲ ਫਾਈਲ ਕਰ ਦਿੱਤੀ ਸੀ। 2019 ’ਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। 61 ਸਾਲਾ ਰਾਕਾ ਗੇਰਾ ਦੇ ਪਤੀ ਪੰਜਾਬ ਪੁਲਿਸ ਵਿਭਾਗ ’ਚ ਸਨ। ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਤਰਸ ਦੇ ਆਧਾਰ ’ਤੇ ਰਾਕਾ ਗੇਰਾ ਨੂੰ ਵਿਭਾਗ ਵਿਚ ਪਤੀ ਦੀ ਨੌਕਰੀ ਮਿਲੀ ਸੀ। ਕੋਰਟ ਨੇ ਰੋਕ ਲਗਾ ਦਿੱਤੀ ਸੀ। ਅਗਸਤ 2023 ’ਚ ਰੋਕ ਹਟਾਏ ਜਾਣ ਤੋਂ ਬਾਅਦ ਮਾਮਲੇ ’ਚ ਲਗਾਤਾਰ ਮੁਕੱਦਮਾ ਚੱਲਿਆ ਅਤੇ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਫ਼ੈਸਲਾ ਆ ਗਿਆ।