ਬੈਂਗਲੁਰੂ ‘ਚ ਭਾਰਤੀ ਹਾਕੀ ਟੀਮ ਦੇ ਇਕ ਖਿਡਾਰੀ ਖਿਲਾਫ POCSO ਐਕਟ ਤਹਿਤ FIR ਦਰਜ ਕੀਤੀ ਗਈ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਵਰੁਣ ਕੁਮਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਪੀੜਤ ਨਾਬਾਲਗ ਹੈ ਜਿਸ ਨੇ ਗਿਆਨਭਾਰਤੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਵਰੁਣ ਕੁਮਾਰ ਖ਼ਿਲਾਫ਼ POCSO, ਜਬਰ ਜਨਾਹ ਤੇ ਧੋਖਾਧੜੀ ਦੇ ਮਾਮਲੇ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਗਿਆਨਭਾਰਤੀ ਪੁਲਿਸ ਜਲੰਧਰ ‘ਚ ਵਰਣ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਵਰੁਣ ਕੁਮਾਰ ਮੂਲ ਰੂਪ ‘ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਹ ਹਾਕੀ ਲਈ ਪੰਜਾਬ ਆ ਗਏ। 2017 ‘ਚ ਭਾਰਤੀ ਟੀਮ ‘ਚ ਸ਼ੁਰੂਆਤ ਕੀਤੀ, 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ‘ਚ ਗੋਲ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 2020 ਟੋਕੀਓ ਓਲੰਪਿਕ ‘ਚ ਭਾਰਤ ਦੀ ਬ੍ਰੌਨਜ਼ ਮੈਡਲ ਜੇਤੂ ਟੀਮ ਦੇ ਮੈਂਬਰ।