ਇੰਡੀਆ ਤੋ ਇਟਲੀ ਜਾ ਕੇ ਕਾਰੋਬਾਰ ਕਰਨ ਵਾਲਿਆਂ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦਿਆ ਇਥੋਂ ਦੇ ਕਾਰੋਬਾਰ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਫਿਨਏਮਪਰੇਸਾ, ਨੇ ਕਾਰੋਬਾਰੀਆ ਨੂੰ ਲੋੜੀਂਦੇ ਕੋਰਸ ਜਾਂ ਕਾਗਜ਼ ਪੱਤਰ ਦੇ ਟਰਾਂਸਲੈਸ਼ਨ ਲਈ ਨੀਟਾ ਐਂਡ ਬ੍ਰਦਰਜ਼ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਇਟਲੀ ਆਉਣ ਵਾਲਿਆਂ ਨੂੰ ਇਥੇ ਆ ਕੇ ਕਾਰੋਬਾਰ ਵਿਚ ਬੋਲੀ ਕਾਰਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ ਪਵੇ। ਇਸ ਲਈ ਦੋਹਾਂ ਐਸੈਸੋਸੀਏਸ਼ਨ ਵਲੋਂ ਇੰਡੀਆ ਵਿਚ ਆਪਣੇ ਵਪਾਰਿਕ ਸਹਿਯੋਗੀ ਵਜੋ ਨੀਟਾ ਐਂਡ ਬ੍ਰਦਰਜ਼ ਨੂੰ ਆਪਣੇ ਸਹਿਯੋਗੀ ਵਜੋ ਚੁਣਿਆ ਹੈ ਜੋ ਕਿ ਇਟਲੀ ਆਉਣ ਵਾਲਿਆਂ ਨੂੰ ਸਾਰੀ ਜਾਣਕਾਰੀ ਪੰਜਾਬੀ ਵਿਚ ਦੇਣਗੇ। ਦੱਸਣਯੋਗ ਹੈ ਕਿ ਨੀਟਾ ਬ੍ਰਦਰਜ਼ ਉਹੀ ਕੰਪਨੀ ਹੈ ਜਿਸ ਨੇ ਸਭ ਤੋਂ ਪਹਿਲਾ ਇਟਲੀ ਆਏ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਡਰਾਵਿੰਗ ਲਾਇਸੈਂਸ ਕਰਵਾਉਣ ਲਈ ਟਰਾਂਸਪੋਰਟ ਵਿਭਾਗ ਦੇ ਇਮਤਿਹਾਨ ਨੂੰ ਪਾਸ ਕਰਵਾਉਣ ਲਈ ਪੰਜਾਬੀ ਬੋਲੀ ਵਿਚ ਟਰਾਂਸਲੈਸ਼ਨ ਕਰਵਾ ਕਿ ਹਜ਼ਾਰਾਂ ਪੰਜਾਬੀਆਂ ਨੂੰ ਕਾਰ, ਬੱਸ ਅਤੇ ਟਰੱਕਾਂ ਦੇ ਲਾਇਸੈਂਸ ਬਣਾਉਣ ਲਈ ਪੜ੍ਹਾਈ ਕਰਵਾਈ ਸੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੰਪਨੀ ਐਮ ਡੀ ਮਲਕੀਤ ਨੀਟਾ ਦੱਸਿਆ ਕਿ ਇਟਲੀ ਵਿਚ ਪੰਜਾਬੀਆਂ ਦੀ ਵਧਦੀ ਗਿਣਤੀ ਨੂੰ ਵੇਖ ਕੇ ਇਹ ਪ੍ਰਾਜੈਕਟ ਤਿਆਰ ਕੀਤਾ। ਜਿਸ ਲਈ ਕੋਈ 2 ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਭਾਰਤ ਤੋ ਇਟਲੀ ਆ ਕੇ ਕਾਰੋਬਾਰ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ ਹੈ ਕਿ ਉਨਾਂ ਨੂੰ ਪੇਪਰ ਵਰਕ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀ ਅਵੇਗੀ ਤੇ ਉਹ ਬੜੀ ਅਸਾਨੀ ਨਾਲ ਇਥੇ ਆ ਕੇ ਕਾਰੋਬਾਰ ਕਰ ਸਕਣਗੇ| ਸਾਰੇ ਲੋੜੀਂਦੇ ਪੇਪਰਾਂ ਵਰਕ ਉਨਾਂ ਦੀ ਕੰਪਨੀ ਕਰਕੇ ਦੇਵੇਗੀ।