ਗੁਹਾਟੀ, 31 ਮਈ – ਅਸਮ ਵਿਖੇ ਕੋਰੋਨਾ ਦੇ ਕਹਿਰ ਦੌਰਾਨ ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਗੁਹਾਟੀ ਨੇ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਨਾਲ ਲੈਸ ਦੋ ਆਟੋ ਐਂਬੂਲੈਂਸਾਂ ਸ਼ੁਰੂ ਕੀਤੀਆਂ ਹਨ। ਕਲੱਬ ਮੈਂਬਰਾਂ ਨੇ ਦੱਸਿਆ ਕਿ ਆਟੋ ਐਂਬੂਲੈਂਸ ਸੇਵਾ 12 ਮਈ ਤੋਂ ਸ਼ੁਰੂ ਕੀਤੀ ਗਈ ਸੀ ਤੇ ਹੁਣ ਤੱਕ 70 ਤੋਂ ਵੱਧ ਮਰੀਜ਼ ਇਸ ਸੇਵਾ ਦਾ ਲਾਭ ਉਠਾ ਚੁੱਕੇ ਹਨ।