ਦਿਨ ਦਿਹਾੜੇ ਪੈਟਰੋਲ ਪੰਪ ਵਾਲਿਆਂ ਤੋਂ ਲੁੱਟੇ 2 ਲੱਖ 90 ਹਜ਼ਾਰ

ਫਿਲੌਰ, 31 ਮਈ (ਪ੍ਰਦੀਪ ਰਾਜਾ) – ਵੱਡੀ ਖਬਰ ਫਿਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 4 ਲੁਟੇਰੇ ਦਿਨ ਦਿਹਾੜੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਮੈਨੇਜਰ ਅਤੇ ਮਾਲਕ ਦੇ ਭਰਾ ਤੋਂ 2 ਲੱਖ 90 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।ਲੁੱਟ ਦੀ ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਪੈਟਰੋਲ ਪੰਪ ਦਾ ਮੈਨੇਜਰ ਤੇ ਮਾਲਿਕ ਦਾ ਭਰਾ ਹਰ ਰੋਜ਼ ਦੀ ਤਰਾਂ ਪੈਟਰੋਲ ਪੰਪ ਦਾ ਕੈਸ਼ ਜਮਾਂ ਕਰਵਾਉਣ ਲਈ ਬੈਂਕ ਜਾ ਰਹੇ ਸਨ ਕਿ ਰਸਤੇ ਵਿਚ 4 ਲੁਟੇਰਿਆ ਨੇ ਉਨ੍ਹਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਜੋ ਕਿ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਤੋਂ ਪੈਸਿਆਂ ਵਾਲਾ ਬੈਗ ਜਿਸ ਵਿਚ 2 ਲੱਖ 90 ਹਜ਼ਾਰ ਰੁਪਏ ਦੀ ਨਗਦੀ ਸੀ ਖੋਹ ਕੇ ਰਫੂ ਚੱਕਰ ਹੋ ਗਏ।ਲੁੱਟ ਦੀ ਇਸ ਵਾਰਾਦਤ ਦਾ ਪਤਾ ਚੱਲਦਿਆ ਹੀ ਫਿਲੌਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੈਟਰੋਲ ਪੰਪ ਦੇ ਜਖਮੀਂ ਹੋਏ ਮੈਨੇਜਰ ਤੇ ਮਾਲਕ ਦੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ।ਇਸ ਸਬੰਧੀ ਐੱਸ.ਐੱਚ.ਓ ਥਾਣਾ ਫਿਲੌਰ ਨੇ ਦੱਸਿਆ ਕਿ ਪੁਲਿਸ ਨੇ ਜਖਮੀਂਆਂ ਦੇ ਬਿਆਨ ਕਲਮਬੱਧ ਕਰ ਲਏ ਹਨ ਤੇ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *