ਮਾਰਕੀਟ ਕਮੇਟੀ ਗੁਰਾਇਆਂ ਦੇ ਨਵਨਿਯੁੱਕਤ ਚੈਅਰਮੇਨ ਪ੍ਰਦੀਪ ਦੁੱਗਲ ਦਾ ਤਾਜਪੋਸ਼ੀ ਸਮਾਗਮ ਮਾਰਕੀਟ ਕਮੇਟੀ ਦੇ ਦਫਤਰ ਗੁਰਾਇਆਂ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਚੈਅਰਮੇਨ ਮੰਡੀ ਬੋਰਡ ਪੰਜਾਬ ਨੇ ਸ਼ਿਰਕਤ ਕੀਤੀ। ਉਨਾਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ,ਬਲਾਕ ਪ੍ਰਧਾਨ ਸੰਜੇ ਅਟਵਾਲ, ਸਰਬਜੀਤ ਸਿੰਘ ਸਾਬੀ ਚੈਅਰਮੇਨ ਮੰਡੀ ਬੋਰਡ, ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ, ਕਸ਼ਮੀਰ ਸਿੰਘ ਮੱਲੀ ਚੈਅਰਮੇਨ ਇੰਪਰੂਵਮੈਂਟ ਟਰੱਸਟ ਫਗਵਾੜਾ, ਗੁਰਵਿੰਦਰ ਸਿੰਘ ਜਨਰਲ ਸਕੱਤਰ ਜਲੰਧਰ,ਰਾਹੁਲ ਪੁੰਜ, ਗੌਰਵ ਬਾਵਾ,ਹਰਮੇਸ਼ ਲਾਲ,ਸੰਜੀਵ ਹੀਰ,ਅਜਵਿੰਦਰ ਸਿੰਘ,ਸੰਜੀਵ ਕੰਡਾ,ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ ਰੋਟਰੀ ਕਲੱਬ ਗੁਰਾਇਆਂ ਦੀ ਟੀਮ ਤੋਂ ਇਲਾਵਾ ਕਾਂਗਰਸ ਦੇ ਬਲਾਕ ਪ੍ਰਧਾਨ ਰਾਕੇਸ਼ ਦੁੱਗਲ, ਬਲਜਿੰਦਰ ਕਾਲਾ, ਕਮਲਦੀਪ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਦੀ ਟੀਮ ਨੇ ਚੈਅਰਮੇਨ ਬਣਨ ਤੇ ਫੁੱਲਾਂ ਦੇ ਬੁੱਕੇ ਦੇ ਕੇ ਤੇ ਹਾਰ ਪਾ ਕੇ ਵਧਾਈ ਦਿੱਤੀ। ਇਸ ਮੋਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਵੱਲੋਂ ਆਪਣੇ ਹਰੇਕ ਵਰਕਰ ਦਾ ਮਾਣ ਤੇ ਸਤਿਕਾਰ ਕੀਤਾ ਜਾਦਾ ਹੈ ਤੇ ਵਰਕਰ ਨੂੰ ਉਸ ਦੀ ਮਿਹਨਤ ਤੇ ਮੁਤਾਬਿਕ ਹੀ ਅਹੁਦਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਨੂੰ ਗ੍ਰਾਂਟਾ ਦੇ ਕੇ ਜਿੱਥੇ ਸੜਕਾ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਉਥੇ ਹੀ ਮੰਡੀਆਂ ਦੇ ਹੋਰ ਕੰਮ ਵੀ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ। ਉਨਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋੜਾ ਰੁਪਏ ਰੋਕੇ ਹੋਏ ਹਨ ਜੋ ਕਿ ਜਾਰੀ ਨਹੀਂ ਕੀਤੇ ਜਾ ਰਹੇ। ਉਨਾਂ ਖਨੋਰੀ ਬਾਰਡਰ ਦੇ ਸ਼ਹੀਦ ਹੋਏ ਨੌਜ਼ਵਾਨ ਕਿਸਾਨ ਸ਼ੁੱਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਤੇ ਸਰਕਾਰੀ ਨੌਕਰੀ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਸ਼ੁੁਰੂ ਹੋ ਰਹੇ ਬਜਟ ਸੈਸ਼ਨ ਵਿੱਚ ਕਿਸਾਨਾ ਨੂੰ 22 ਫਸਲਾਂ ਤੇ ਐੱਮ.ਐੱਸ.ਪੀ ਦੇਣ ਦੇ ਸਵਾਲ ਤੇ ਉਨਾਂ ਕਿਹਾ ਕਿ ਕੇਂਦਰ ਵੱਲੋਂ ਜਿਨਾਂ ਫਸਲਾਂ ਤੇ ਐੱਮ.ਅੇੱਸ.ਪੀ ਲਾਗੂ ਕਰੇ ਤੇ ਪੰਜਾਬ ਸਰਕਾਰ ਐੱਮ.ਐੱਸ.ਪੀ ਦੇਣ ਨੂੰ ਤਿਆਰ ਹੈ। ਇਸ ਮੋਕੇ ਨਵਨਿਯੁੱਕਤ ਚੈਅਰਮੇਨ ਪ੍ਰਦੀਪ ਦੁੱਗਲ ਨੇ ਪਾਰਟੀ ਹਾਈਕਮਾਂਡ ਦਾ ਉਨਾਂ ਨੂੰ ਚੈਅਰਮੇਨ ਬਣਾਉਣ ਤੇ ਧੰਨਵਾਦ ਕਰਦਿਆ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ ਉਹ ਇਸ ਜਿੰਮੇਵਾਰੀ ਨੂੰ ਬਾਖੁੂਬੀ ਨਿਭਾਉਣਗੇ। ਇਸ ਦੋਰਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪ੍ਰਦੀਪ ਦੁੱਗਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ।