ਜਲੰਧਰ ਕੈਂਟ ਸਟੇਸ਼ਨ ਦੇ ਬਾਅਦ ਹੁਣ ਜਲੰਧਰ ਸ਼ਹਿਰ ਸਟੇਸ਼ਨ ਦੀ ਨਵੀਂ ਇਮਾਰਤ/ਮੁੜ ਵਿਕਾਸ/ਦਿ ਅਮਰੁਤ ਯੋਜਨਾ ਪ੍ਰਾਜੈਕਟ ਦੇ ਅਧੀਨ 26 ਫਰਵਰੀ ਨੂੰ ਸ਼ੁੱਭ ਆਰੰਭ ਹੋਣ ਜਾ ਰਿਹਾ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਮੋਡ ’ਤੇ 12.40 ’ਤੇ ਰੱਖਿਆ ਜਾਏਗਾ। ਜਲੰਧਰ ਸ਼ਹਿਰ ਰੇਲਵੇ ਸਟੇਸ਼ਨ ’ਤੇ ਹੋਣ ਵਾਲੇ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ ਅਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਤੇ ਭਾਜਪਾ ਦੇ ਅਨੇਕਾਂ ਆਗੂ ਸ਼ਾਮਲ ਹੋਣਗੇ। ਰੇਲਵੇ ਸਟੇਸ਼ਨ ’ਤੇ ਉਕਤ ਪ੍ਰੋਗ੍ਰਰਾਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ। ਸਟੇਸ਼ਨ ਦੀ ਮੁੱਖ ਇਮਾਰਤ ਦੇ ਪੁਨਰ ਵਿਕਾਸ ਦੌਰਾਨ ਉਸ ਦੇ ਸਕੈਨਿੰਗ ਐਂਟਰੀ ਗੇਟ ਵੀ ਸ਼ਾਮਲ ਕੀਤਾ ਗਿਆ ਹੈ। ਉਕਤ ਪ੍ਰਾਜੈਕਟ ਅਧੀਨ ਸਟੇਸ਼ਨ ’ਤੇ ਐਸਕੇਲੇਟਰ, ਲਿਫਟ, ਪੌੜੀਆਂ, ਰੂਫਟਾਪ, ਏਅਰ ਕੰੰਡੀਸ਼ਨ ਵੇਟਿੰਗ ਹਾਲ, ਫੂਡ ਕੋਰਟ, ਡੇਰਮੈਟਰੀ, ਵਨ ਸਟਾਪ ਵਨ ਪ੍ਰਾਡਕਟ, ਪਾਰਕਿੰਗ, ਕਰੰਟ ਬੁਕਿੰਗ ਅਤੇ ਰਿਜ਼ਰਵੇਸ਼ਨ, ਜੀਆਰਪੀ ਤੇ ਆਰਪੀਐੱਫ ਦੇ ਦਫ਼ਤਰ ਵੀ ਨਵੇਂ ਸਿਰੇ ਤੋਂ ਬਣਾਏ ਜਾਣਗੇ। ਉਕਤ ਪ੍ਰਾਜੈਕਟ 211 ਕਰੋੜ ਦਾ ਦੱਸਿਆ ਜਾ ਰਿਹਾ ਹੈ।