ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਭਾਰਤ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਦੇ ਹੋਏ ਸੜਕ ਦੇ ਇੱਕ ਪਾਸੇ ਟਰੈਕਟਰ ਖੜੇ ਕਰਕੇ ਆਪਣਾ ਰੋਸ ਜਾਹਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ WTO ਦਾ ਪੁਤਲਾ ਵੀ ਫੂਕਿਆ ਜਾ ਰਿਹਾ ਹੈ। ਫਿਲੌਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮੂੰਹ ਕਰਕੇ ਟਰੈਕਟਰ ਖੜੇ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਢੇਸੀ ਅਤੇ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ 14 ਮਾਰਚ ਨੂੰ ਐਸਕੇਐਮ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਦਿੱਲੀ ਕੂਚ ਕੀਤਾ ਜਾਵੇਗਾ ਇਸ ਦੇ ਨਾਲ ਹੀ WTO ਦੀ ਮੀਟਿੰਗ ਜੋ ਦੋਹਾਂ ਵਿੱਚ ਹੋ ਰਹੀ ਹੈ ਉਸ ਵਿੱਚ ਸਰਕਾਰ ਕਿਸਾਨਾਂ ਦੇ ਪੱਖ ਵਿੱਚ ਫੈਸਲਾ ਲਵੇ ਇਸ ਦੇ ਨਾਲ ਹੀ ਸ਼ੰਬੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਦੀਆਂ ਮੰਗਾਂ ਵੀ ਸਰਕਾਰ ਪੂਰੀਆਂ ਕਰੇ