ਭਾਰਤ ਵਿਚ ਸਫਰ ਕਰਨ ਦਾ ਸਭ ਤੋਂ ਆਸਾਨ ਤੇ ਸਸਤਾ ਜ਼ਰੀਆ ਰੇਲਵੇ ਹੈ। ਭਾਰਤੀ ਰੇਲਵੇ ਯਾਤਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸੇ ਤਹਿਤ ਦੇਸ਼ ਦੇ ਵੱਡੇ-ਵੱਡੇ ਰੇਲਵੇ ਸਟੇਸ਼ਨਾਂ ‘ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦਾ ਐਗਜ਼ੀਕਿਊਟਿਵ ਲਾਊਂਜ ਦੀ ਸਹੂਲਤ ਮੌਜੂਦ ਹੈ। ਇਸ ਐਗਜ਼ੀਕਿਊਟਿਵ ਲਾਊਂਜ ਵਿਚ ਤੁਸੀਂ ਆਰਾਮ ਨਾਲ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹੋ। ਰੇਲਵੇ ਲਾਊਂਜ ਵਿਚ ਯਾਤਰੀਆਂ ਨੂੰ ਚਾਹ, ਕੌਫੀ, ਮੈਗਜ਼ੀਨ, ਵਾਈ-ਫਾਈ, ਅਖਬਾਰ, ਟ੍ਰੇਨ ਦੀ ਜਾਣਕਾਰੀ, ਟਾਇਲਟ, ਬਾਥਰੂਮ ਆਦਿ ਦੀਆਂ ਸਹੂਲਤਾਂ ਮਿਲਦੀਆਂ ਹਨ। ਇਸ ਸਹੂਲਤ ਦਾ ਇਸਤੇਮਾਲ ਕਰਨ ਲਈ ਚਾਰਜ ਦੇਣੇ ਪੈਂਦੇ ਹਨ। ਅੱਜ ਅਸੀਂ ਤੁਹਾਨ ਅਜਿਹਾ ਇਕ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਸਿਰਫ 2 ਰੁਪਏ ਵਿਚ ਇਨ੍ਹਾਂ ਸਹੂਲਤਾਂ ਨੂੰ ਪ੍ਰਾਪਤ ਕਰ ਸਕਦੇ ਹੋ।
ਕ੍ਰੈਡਿਟ ਕਾਰਡ ਕੰਪਨੀਆਂ ਵਿਚੋਂ ਕੁਝ ਜੋ ਫ੍ਰੀ ਰੇਲਵੇ ਲਾਊਂਜ ਅਕਸੈਸ ਦਿੰਦੀਆਂ ਹਨ, ਰੇਲਵੇ ਲਾਊਂਜ ਆਪ੍ਰੇਟਰ ਵੱਲੋਂ ਨਾਨ-ਰਿਫੰਡੇਬਲ ਕਾਰਡ ਵੈਲੀਡੇਸ਼ਨ ਚਾਰਜ ਵਜੋਂ ਰੁਪਏ ਦਾ ਟ੍ਰਾਂਜੈਕਸ਼ਨ ਕੀਤਾ ਜਾਵੇਗਾ। ਇਥੇ ਕੁਝ ਕ੍ਰੈਡਿਟ ਕਾਰਡਾਂ ਲਿਸਟ ਦਿੱਤੀ ਗਈ ਹੈ ਜੋ ਫ੍ਰੀ ਰੇਲਵੇ ਲਾਊਂਜ ਅਕਸੈਸ ਪ੍ਰਦਾਨ ਕਰਦੇ ਹਨ।
IDFC First Bank Millennia Credit Card
IDFC First Bank Classic Credit Card
IDFC First Bank Select Credit Card
IDFC First Bank Wealth Credit Card
ICICI Bank Coral Credit Card
IRCTC SBI Platinum Card
IRCTC SBI Card Premier
IRCTC BoB Rupay Credit Card
HDFC Bank Rupay IRCTC Credit Card
MakeMyTrip ICICI Bank Platinum Credit Card
MakeMyTrip ICICI Bank Signature Credit Card
ICICI Bank Rubyx Credit Card