ਡਰੱਗ ਮਾਮਲੇ ‘ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ SIT ਸਾਹਮਣੇ ਪੇਸ਼ ਹੋਣ ਲਈ ਪੁੱਜੇ, ਪੁਲਿਸ ਨੇ ਵਧਾਈ ਸੁਰੱਖਿਆ

ਡਰੱਗ ਮਾਮਲੇ ‘ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਐਸ ਆਈ ਟੀ ਅੱਗੇ ਪੇਸ਼ ਹੋਣਗੇ। ਮਜੀਠੀਆ ਕੁਝ ਸਮੇਂ ਤਕ ਪਟਿਆਲਾ ਪੁਲਿਸ ਲਾਈਨ ਵਿਖੇ ਪੁੱਜ ਰਹੇ ਹਨ। ਪੁਲਿਸ ਵਲੋਂ ਪੁਲਿਸ ਲਾਈਨ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਮਜੀਠੀਆ ਦੇ ਸਮਰਥਕ ਪੁੱਜਣੇ ਸ਼ੁਰੂ ਹੋ ਗਏ ਹਨ। ਇਸ ਮਾਮਲੇ ਵਿਚ ਮਜੀਠੀਆ ਤੇ ਉਹਨਾਂ ਦੇ ਨਜ਼ਦੀਕੀਆਂ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪਟਿਆਲਾ ਪੁੱਜੇ ਮਜੀਠੀਆ ਨੇ ਕਿਹਾ ਕਿ ਇਹ 11 ਸਾਲ ਤੋਂ ਵੱਧ ਪੁਰਾਣਾ ਕੇਸ ਹੈ ਤੇ ਮੈਂ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹਾਂ, ਇਸ ਲਈ ਹਰ ਵਾਰ ਐੱਸਆਈਟੀ ਅੱਗੇ ਪੇਸ਼ ਹੋਣ ਆ ਰਿਹਾ ਹਾਂ। ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਖ਼ਿਲਾਫ਼ ਬੋਲਦਾ ਹਾਂ , ਜਿਸ ਕਰਕੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਐੱਸਆਈਟੀ ਬੁਲਾ ਲੈਂਦੀ ਹੈ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੀਤੇ ਦਿਨ ਜੋ ਹੋਇਆ , ਮੰਦਭਾਗਾ ਹੈ। ਉਹਨਾਂ ਕਿਹਾ ਇਸ ਸਰਕਾਰ ਨੇ ਪੰਜਾਬ ਨੂੰ ਸਿਰਫ ਕਰਜ਼ਾ ਹੀ ਦਿੱਤਾ ਹੈ ਤੇ ਸਾਲ ਦੇ ਅੰਤ ਤੱਕ ਹਰ ਪੰਜਾਬੀ ਨੂੰ ਘੱਟੋ ਘੱਟ ਸਵਾ ਲੱਖ ਦਾ ਕਰਜ਼ਾਈ ਕਰ ਦੇਣਾ ਹੈ। ਮਜੀਠੀਆ ਨੇ ਕਿਹਾ ਕਿ ਅੱਜ ਉਹ ਸਾਬਕਾ ਡੀ ਜੀ ਪੀ ਚਟੋਪਾਧਿਆਏ ਦੇ ਖਿਲਾਫ ਲਿਖਤੀ ਸ਼ਿਕਾਇਤ ਦੇਣ ਆਏ ਹਨ, ਜਿਸਦੀ ਜਾਇਦਾਦ ਦੀ ਜਾਂਚ ਮੰਗ ਕਰਨਗੇ। ਮਜੀਠੀਆ ਨੇ ਕਿਹਾ ਕਿ ਚਟੋਪਾਧਇਆਏ ਵਲੋਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਝੂਠਾ ਪਰਚਾ ਬਣਾਇਆ ਸੀ। ਮਜੀਠੀਆ ਨੇ ਕਿਹਾ ਚਟੋਪਾਧਿਆਏ ਦੇ ਡੀਜੀਪੀ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *