ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਵਿੱਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਉਹ 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ। ਇਹ ਉਹ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲ ਦੇ ਟੈਸਟ ਇਤਿਹਾਸ ਵਿੱਚ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ, ਜੋ 100 ਜਾਂ ਉਸ ਤੋਂ ਜ਼ਿਆਦਾ ਟੈਸਟ ਮੈਚ ਖੇਡਣਗੇ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ, ਕਪਿਲ ਦੇਵ, ਇਸ਼ਾਂਤ ਸ਼ਰਮਾ ਤੇ ਹਰਭਜਨ ਸਿੰਘ ਦੇ ਇਹ ਉਪਲਬਧੀ ਹਾਸਿਲ ਕੀਤੀ ਹੈ। ਅਸ਼ਵਿਨ ਤੋਂ ਇਲਾਵਾ ਜਾਨੀ ਬੇਅਰਸਟੋ ਦਾ ਵੀ ਇਹ 100ਵਾਂ ਟੈਸਟ ਮੈਚ ਹੋਵੇਗਾ। ਉਹ 100 ਟੈਸਟ ਖੇਡਣ ਵਾਲੇ 17ਵੇਂ ਇੰਗਲਿਸ਼ ਖਿਡਾਰੀ ਬਣਨਗੇ। ਭਾਰਤ ਤੇ ਇੰਗਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ 7 ਮਾਰਚ ਤੋਂ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਵਿੱਚ 3-1 ਨਾਲ ਅੱਗੇ ਹੈ। ਅਸ਼ਵਿਨ ਤੋਂ ਪਹਿਲਾਂ 100 ਟੈਸਟ ਖੇਡਣ ਦੀ ਉਪਲਬਧੀ 13 ਭਾਰਤੀ ਖਿਡਾਰੀ ਹਾਸਿਲ ਕਰ ਚੁੱਕੇ ਹਨ। ਇਸ ਲਿਸਟ ਵਿੱਚ ਸਾਬਕਾ ਬੱਲੇਬਾਜ ਸਚਿਨ ਤੇਂਦੁਲਕਰ ਟਾਪ ‘ਤੇ ਹੈ। ਦੂਜੇ ਨੰਬਰ ‘ਤੇ ਟੀਮ ਇੰਡੀਆ ਦੇ ਮੌਜੂਦਾ ਹੈੱਡ ਕੋਚ ਰਾਹੁਲ ਦ੍ਰਵਿੜ ਹੈ। ਅਸ਼ਵਿਨ ਟੈਸਟ ਮੈਚਾਂ ਦੀ ਸੈਂਚੁਰੀ ਪੂਰੀ ਕਰਨ ਵਾਲੇ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਤੇ ਈਸ਼ਾੰਤ ਸ਼ਰਮਾ ਦੇ ਬਾਅਦ ਚੌਥੇ ਐਕਟਿਵ ਭਾਰਤੀ ਖਿਡਾਰੀ ਹੋਣਗੇ। ਈਸ਼ਾੰਤ ਸ਼ਰਮਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2021 ਵਿੱਚ ਖੇਡਿਆ ਸੀ। ਉਸਦੇ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ, ਪਰ ਹੁਣ ਤੱਕ ਉਨ੍ਹਾਂ ਨੇ ਆਫੀਸ਼ੀਅਲ ਰਿਟਾਇਰਮੈਂਟ ਨਹੀਂ ਲਿਆ ਹੈ। ਦੱਸ ਦੇਈਏ ਕਿ ਅਸ਼ਵਿਨ ਨੇ 99 ਟੈਸਟ ਵਿੱਚ 507 ਵਿਕਟਾਂ ਲਈਆਂ ਹਨ। ਉਹ 500 ਵਿਕਟਾਂ ਲੈਣ ਵਾਲੇ ਸਿਰਫ ਦੂਜੇ ਭਾਰਤੀ ਗੇਂਦਬਾਜ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 105 ਮੈਚਾਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ। ਉਹ ਸਭ ਤੋਂ ਘੱਟ ਟੈਸਟ ਵਿੱਚ 500 ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਲਿਸਟ ਵਿੱਚ ਦੂਜੇ ਨੰਬਰ ‘ਤੇ ਹੈ। ਸਿਰਫ਼ ਸ਼੍ਰੀਲੰਕਾ ਦੇ ਮੁਥੈਆ ਮੁਰਲੀਧਰਨ ਨੇ ਉਨ੍ਹਾਂ ਤੋਂ ਘੱਟ ਮੈਚਾਂ ਵਿੱਚ 500 ਵਿਕਟਾਂ ਪੂਰੀਆਂ ਕੀਤੀਆਂ ਸਨ। ਅਸ਼ਵਿਨ ਟੈਸਟ ਕ੍ਰਿਕਟ ਵਿੱਚ 35 ਵਾਰ 5 ਵਿਕਟ ਹਾਲ ਲਏ ਹਨ। ਉਹ ਟੈਸਟ ਵਿੱਚ ਸਭ ਤੋਂ ਜ਼ਿਆਦਾ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਅਜਿਹਾ ਕਰ ਚੁੱਕੇ ਹਨ। ਕੁੰਬਲੇ ਨੇ ਵੀ 35 ਵਾਰ ਇੱਕ ਪਾਰੀ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।