15 ਮਾਰਚ ਤੱਕ ਸਾਰੇ ਈ-ਰਿਕਸ਼ਾ ਅਤੇ ਆਟੋ ‘ਚ ਲਗਾਏ ਜਾਣਗੇ ਯੂਨੀਕ ਟੈਗ ਨੰਬਰ, ਟਰੈਫਿਕ ਪੁਲਿਸ ਨੇ ਦਿੱਤੀ ਜਾਣਕਾਰੀ

ਟਰੈਫਿਕ ਪੁਲਿਸ ਨੇ ਈ-ਰਿਕਸ਼ਾ ਅਤੇ ਆਟੋ ਵਿੱਚ ਯੂਨੀਕ ਟੈਗ ਨੰਬਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਮੰਗਲਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਡਰਾਈਵਰ ਅਤੇ ਮਾਲਕ ਆਪਣੇ ਈ-ਰਿਕਸ਼ਾ ਅਤੇ ਆਟੋ ਲੈ ਕੇ ਟ੍ਰੈਫਿਕ ਪੁਲਸ ਲਾਈਨ ਪਹੁੰਚ ਰਹੇ ਹਨ। ਯੂਨੀਕ ਟੈਗਸ ਲਈ ਅਪਲਾਈ ਕਰਨ ਲਈ ਹਰ ਰੋਜ਼ 100 ਫਾਰਮ ਟਰੈਫਿਕ ਪੁਲਿਸ ਕੋਲ ਆ ਰਹੇ ਹਨ। ਟ੍ਰੈਫਿਕ ਪੁਲਸ ਨੇ ਹੁਣ ਤੱਕ 2 ਦਿਨਾਂ ‘ਚ 105 ਈ-ਰਿਕਸ਼ਾ ਅਤੇ ਆਟੋ ਨੂੰ ਟੈਗ ਕੀਤਾ ਹੈ। ਟਰੈਫਿਕ ਪੁਲਿਸ ਨੇ ਈ-ਰਿਕਸ਼ਾ ਅਤੇ ਆਟੋ ਵਿੱਚ ਯੂਨੀਕ ਟੈਗ ਨੰਬਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਟ੍ਰੈਫਿਕ ਏਡੀਸੀਪੀ ਹਰਪਾਲ ਸਿੰਘ ਰੰਧਾਵਾ ਵੱਲੋਂ ਈ-ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਇਹ ਫਾਰਮ 15 ਮਾਰਚ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਵਿੱਚ ਡੇਢ ਲੱਖ ਦੇ ਕਰੀਬ ਈ-ਰਿਕਸ਼ਾ ਅਤੇ ਆਟੋ ਚੱਲ ਰਹੇ ਹਨ।

Leave a Reply

Your email address will not be published. Required fields are marked *