ਕਾਰਾਂ ਦੀ ਸੇਲ-ਪਰਚੇਜ਼ ਕਰਨ ਵਾਲੇ ਵਿਅਕਤੀ ਨੂੰ ਅਲਫ ਨੰਗਾ ਕਰ ਕੇ ਕੀਤਾ ਅਗਵਾ, ਸ਼ਮਸ਼ਾਨਘਾਟ ਦੇ ਕੋਲ ਲਿਜਾ ਕੇ ਦਿੱਤੇ ਤਸੀਹੇ

ਰੰਜਿਸ਼ ਦੇ ਚਲਦਿਆਂ ਦਰਜਨ ਦੇ ਕਰੀਬ ਹਮਲਾਵਰਾਂ ਨੇ ਕਾਰਾਂ ਦੀ ਸੇਲ-ਪਰਚੇਜ਼ ਕਰਨ ਵਾਲੇ ਵਿਅਕਤੀ ਨੂੰ ਅਹਾਤੇ ਦੇ ਬਾਹਰੋਂ ਅਲਫ ਨੰਗਾ ਕਰ ਕੇ ਅਗਵਾ ਕਰ ਲਿਆ l ਕਾਰ ‘ਚ ਕੁੱਟਮਾਰ ਕਰਦੇ ਹੋਏ ਮੁਲਜ਼ਮ ਉਸਨੂੰ ਲੁਹਾਰਾ ਦੇ ਸ਼ਮਸ਼ਾਨਘਾਟ ਲਾਗੇ ਲੈ ਗਏ ਜਿੱਥੇ ਉਸ ਦੀ ਸਲਗਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਸੈਂਟਰਲ ਬੈਂਕ ਵਾਲੀ ਗਲੀ ਸਲੇਮ ਟਾਬਰੀ ਦੇ ਵਾਸੀ ਰਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਪਿੰਡ ਲੁਹਾਰਾ ਦੇ ਰਹਿਣ ਵਾਲੇ ਸੰਦੀਪ ਉਰਫ ਸੀਪ ਤੇ 12 ਅਣਪਛਾਤੇ ਵਿਅਕਤੀਆਂ ਖਿਲਾਫ ਕਿਡਨੈਪਿੰਗ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਦੀ ਸੇਲ-ਪਰਚੇਜ ਦਾ ਕੰਮ ਕਰਦਾ ਹੈ l ਕੁਝ ਸਮਾਂ ਪਹਿਲੋਂ ਉਸ ਨੇ ਆਪਣੀ ਇਕ ਕਾਰ ਸੰਦੀਪ ਉਰਫ ਸੀਪ ਕੋਲ ਗਹਿਣੇ ਰੱਖ ਕੇ ਕੁਝ ਰਕਮ ਲਈl ਰਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਹੀ ਸਮੇਂ ‘ਚ ਵਿਆਜ ਸਮੇਤ ਸਾਰੇ ਪੈਸੇ ਮੋੜ ਦਿੱਤੇ ਪਰ ਸੀਪ ਉਸ ਕੋਲੋਂ ਹੋਰ ਪੈਸੇ ਦੀ ਮੰਗ ਕਰ ਰਿਹਾ ਸੀl ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਰਹਿਣ ਲੱਗ ਪਿਆl ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਗੁਰਸ਼ਰਨ ਸਿੰਘ ਨਾਲ ਪਾਲਮ ਇਨਕਲੇਵ ਪਿੰਡ ਬੁਲਾਰਾ ਦੀ ਮਾਰਕੀਟ ‘ਚ ਠੇਕੇ ਦੇ ਨਾਲ ਬਣੇ ਅਹਾਤੇ ‘ਚ ਜਾ ਰਹੇ ਸਨl ਇਸੇ ਦੌਰਾਨ ਮੁਲਜ਼ਮ ਸੰਦੀਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਅਲਫ ਨੰਗਾ ਕਰਨ ਤੋਂ ਬਾਅਦ ਉਸਨੂੰ ਕਾਰ ‘ਚ ਸੁੱਟ ਲਿਆl ਆਈ 20 ਕਾਰ ‘ਚ ਅਗਵਾ ਕਰ ਕੇ ਮੁਲਜ਼ਮ ਉਸਨੂੰ ਲੁਹਾਰਾ ਸ਼ਮਸ਼ਾਨਘਾਟ ਕੋਲ ਖੇਤਾਂ ‘ਚ ਲੈ ਗਏ ਜਿੱਥੇ ਉਸ ਦੀ ਸਲਗਰ ਨਾਲ ਕੁੱਟਮਾਰ ਕੀਤੀ ਗਈ l ਬੁਰੀ ਤਰ੍ਹਾਂ ਤਸੀਹੇ ਦੇਣ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਸੰਦੀਪ ਉਰਫ ਸੀਪ ਅਤੇ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ l

Leave a Reply

Your email address will not be published. Required fields are marked *