ਨਵ-ਵਿਆਹੀ ਜੋੜੀ ਨੂੰ ਆਨੰਦ ਕਾਰਜ ਤੋਂ 5 ਮਿੰਟ ਬਾਅਦ ਹੀ ਮਿਲਿਆ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ

ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਚਾਰਜ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਦੌਰਾਨ ਜਗਰਾਓਂ ਦੇ ਇੱਕ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਹੀ ਪੁੱਜੇ ਪ੍ਰਸ਼ਾਸਨਿਕ ਅਮਲੇ ਨੇ ਲਾੜੇ ਲਾੜੀ ਨੂੰ ਮੌਕੇ ’ਤੇ ਹੀ ਮੈਰਿਜ ਸਰਟੀਫਿਕੇਟ ਜਾਰੀ ਕੀਤਾ। ਵਿਆਹ ਤੋਂ ਪਹਿਲਾਂ ਨਵ ਵਿਆਹ ਜੋੜੀ ਨੇ ਪੰਜਾਬ ਸਰਕਾਰ ਵੱਲੋਂ ਮੈਰਿਜ ਰਜਿਸਟਰਡ ਕਰਨ ਲਈ ਜਾਰੀ ਕੀਤੀ ਹੈਲਪ ਲਾਈਨ ’ਤੇ ਆਨਲਾਈਨ ਅਪਲਾਈ ਕੀਤਾ ਸੀ ਜਿਸ ਤੋਂ ਬਾਅਦ ਵਿਭਾਗ ਨੇ ਵਿਆਹ ਸਮਾਗਮ ਵਿਚ ਹੀ ਇਹ ਸਰਟੀਫਿਕੇਟ ਜਾਰੀ ਕੀਤਾ। ਜਾਣਕਾਰੀ ਅਨੁਸਾਰ ਜਗਰਾਓਂ ਦੇ ਅਗਵਾੜ ਲੋਪੋ ਵਾਸੀ ਜਗਦੀਪ ਸਿੰਘ ਤੂਰ ਪੁੱਤਰ ਸੁਖਦੇਵ ਸਿੰਘ ਦਾ ਵਿਆਹ ਪਿੰਡ ਤਰਨਪਾਲ ਕੌਰ ਪੁੱਤਰੀ ਜਸਮੇਲ ਸਿੰਘ ਵਾਸੀ ਖੁਦਾਈ ਚੱਕ ਵਾਸੀ ਨਾਲ ਸਥਾਨਕ ਵਿਕਟੋਰੀਆ ਮੈਰਿਜ ਪੈਲੇਸ ਵਿਖੇ ਹੋਇਆ। ਦੋਵਾਂ ਨੇ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸੁਵਿਧਾ ਨੰਬਰ 1076 ਉਪਰ ਆਨ-ਲਾਈਨ ਅਪਲਾਈ ਕੀਤਾ ਗਿਆ ਸੀ। ਇਸ ਸਬੰਧੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਜਿਸ ’ਤੇ ਆਪ ਆਗੂ ਡਾ.ਮਨਦੀਪ ਸਿੰਘ ਸਰਾਂ ਵੱਲੋਂ ਸੁਵਿਧਾ ਕੇਂਦਰ ਜਗਰਾਉਂ ਦੇ ਅਧਿਕਾਰੀ ਹਰਵਿੰਦਰ ਸਿੰਘ ਨਾਲ ਵਿਆਹ ਮੌਕੇ ਵਿਕਟੋਰੀਆ ਪੈਲੇਸ ਵਿਖੇ ਪਹੁੰਚਕੇ ਜਗਦੀਪ ਸਿੰਘ ਤੂਰ ਅਤੇ ਤਰਨਪਾਲ ਕੌਰ ਦੀ ਮੈਰਿਜ਼ ਰਜਿਸਟਰਡ ਕਰਵਾਈ ਅਤੇ ਮੌਕੇ ਤੇ ਹੀ ਵਿਆਹ ਦਾ ਸਰਟੀਫਿਕੇਟ ਜਾਰੀ ਕਰਵਾਇਆ ਗਿਆ।

Leave a Reply

Your email address will not be published. Required fields are marked *