ਡੀ ਏ ਵੀ ਕਾਲਜ ਫਿਲੋਰ ਵਿਖੇ ਜੇ ਸੀ ਆਈ ਗੁਰਾਇਆ ਸਿਟੀ ਸਟਾਰ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਮੈਚਾਂ ਦੀ ਕ੍ਰਿਕਟ ਸੀਰੀਜ਼ ਕਰਾਈ ਗਈ। ਇਹ ਕ੍ਰਿਕਟ ਮੈਚਾਂ ਦੀ ਸੀਰੀਜ਼ ਜੇ ਸੀ ਆਈ ਗੁਰਾਇਆ ਸਿਟੀ ਸਟਾਰ ਤੇ ਬਾਰ ਐਸੋਸੀਏਸ਼ਨ ਫਿਲੌਰ ਦੇ ਵਕੀਲਾਂ ਵਿਚਕਾਰ ਹੋਈ। ਤਿੰਨ ਮੈਚਾਂ ਦੇ ਮੁਕਾਬਲੇ ਵਿਚ ਜੇ ਸੀ ਆਈ ਗੁਰਾਇਆ ਸਿਟੀ ਸਟਾਰ ਨੇ ਜਿੱਤ ਹਾਸਲ ਕੀਤੀ । ਜੇਤੂ ਟੀਮ ਜੇ ਸੀ ਆਈ ਗੁਰਾਇਆਂ ਸਿਟੀ ਸਟਾਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ ਦਾ ਸੀਰੀਜ਼ ਤੇ ਬੈਸਟ ਬਾਲਰ ਜਤਿਨ ਚੋਪੜਾ ਗੁਰਾਇਆ ਨੂੰ ਦਿੱਤਾ ਗਿਆ। ਬੈਸਟ ਬੈਟਸਮੈਨ ਰਾਹੁਲ ਗੁਰਾਇਆ ਨੂੰ ਮੈਨ ਆਫ਼ ਦਾ ਮੈਚ ਦਿੱਤਾ ਗਿਆ। ਜੇ ਸੀ ਆਈ ਗੁਰਾਇਆ ਸਿਟੀ ਸਟਾਰ ਦੇ ਪ੍ਰਧਾਨ ਗੌਰਵ ਕੌਸ਼ਲ ਨੇ ਕਿਹਾ ਕਿ ਇਹ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਹੈ ਸਾਡੀ ਕਲੱਬ ਦਾ ਮਕਸਦ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨਾ ਹੈ ਜਿਸ ਲਈ ਅਸੀਂ ਸਮੇਂ ਸਮੇਂ ਤੇ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕਰਦੇ ਰਹਿੰਦੇ ਹਾਂ। 24 ਮਾਰਚ ਨੂੰ ਜੌਹਲ ਫਾਰਮ ਘੁੜਕਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੈਕਟਰੀ ਰਾਜੇਸ਼ਵਰ, ਵਾਈਸ ਪ੍ਰਧਾਨ ਜਤਿਨ ਚੋਪੜਾ, ਰਾਹੁਲ ਬਹਿਲ, ਬਲਦੀਪ ਕੁਮਾਰ ਵਕੀਲ, ਨਵਜੋਤ ਖਹਿਰਾ ਵਕੀਲ, ਦਿਨੇਸ਼ ਲੱਖਨਪਾਲ ਵਕੀਲ, ਅਸ਼ਵਨੀ ਕੁਮਾਰ ਵਕੀਲ,ਪੰਕਜ ਸ਼ਰਮਾ ਵਕੀਲ, ਹਰਪ੍ਰੀਤ ਕੁਮਾਰ ਵਕੀਲ, ਜਸਪ੍ਰੀਤ,ਵਿਕੀ ਲਮਸਰ ਵਕੀਲ,ਸੱਜਣ ਕੋਲ ਵਕੀਲ, ਅਨਮੋਲ ਵਕੀਲ ਤੇ ਹੋਰ ਮੋਜੂਦ ਸਨ।