ਲੁਧਿਆਣਾ ਵਿਚ ਕਲਯੁੱਗੀ ਪੁੱਤ ਨੇ ਇੱਟਾਂ ਮਾਰ-ਮਾਰ ਪਿਓ ਦਾ ਕੀਤਾ ਕਤਲ

ਲੁਧਿਆਣਾ ਵਿਚ ਇਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿਤਾ। ਉਸ ਨੇ ਆਪਣੇ ਪਿਤਾ ਦੇ ਸਿਰ ‘ਤੇ ਇੱਟਾਂ ਨਾਲ ਹਮਲਾ ਕਰ ਦਿਤਾ, ਜਿਸ ਕਾਰਨ ਉਸ ਦੇ 65 ਸਾਲਾ ਪਿਤਾ ਦੀ ਮੌਤ ਹੋ ਗਈ। ਰੌਲਾ ਸੁਣ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਲੋਕਾਂ ਨੇ ਭੱਜ ਰਹੇ ਦੋਸ਼ੀ ਪੁੱਤਰ ਨੂੰ ਫੜ ਲਿਆ। ਫਿਲਹਾਲ ਦੋਸ਼ੀ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਮ੍ਰਿਤਕ ਲਕਸ਼ਮਣ ਦਾਸ ਦੇ ਜਵਾਈ ਕਿਸ਼ਨ ਬਹਾਦਰ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਾਲਾ ਸੂਰਜ ਆਪਣੇ ਪਿਤਾ ਲਕਸ਼ਮਣ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਅਕਸਰ ਝਗੜਾ ਕਰਦਾ ਸੀ। ਦੋਵੇਂ ਜੀਵਨ ਨਗਰ ‘ਚ ਵੱਖਰੇ-ਵੱਖਰੇ ਕਮਰਿਆਂ ‘ਚ ਕਿਰਾਏ ‘ਤੇ ਰਹਿੰਦੇ ਹਨ। ਉਹ ਪਿਛਲੇ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ। 24 ਮਾਰਚ ਨੂੰ ਸਾਲੇ ਸੂਰਜ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਸੂਰਜ ਨੇ ਕਮਰੇ ‘ਚ ਹੀ ਪਿਤਾ ਲਕਸ਼ਮਣ ‘ਤੇ ਹਮਲਾ ਕਰ ਦਿਤਾ। ਉਸ ਦੀ ਕੁੱਟਮਾਰ ਕੀਤੀ ਅਤੇ ਸਿਰ ‘ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿਤਾ। ਲਕਸ਼ਮਣ ਦੀਆਂ 2 ਬੇਟੀਆਂ ਹਨ। ਉਨ੍ਹਾਂ ਖੂਨ ਨਾਲ ਲੱਥਪੱਥ ਲਕਸ਼ਮਣ ਨੂੰ ਡਾਕਟਰ ਕੋਲ ਲੈ ਗਏ ਪਰ ਉਦੋਂ ਨੂੰ ਉਸ ਦੀ ਮੌਤ ਹੋ ਗਈ ਸੀ। ਘਟਨਾ ਵਾਲੀ ਥਾਂ ‘ਤੇ ਲੋਕਾਂ ਨੇ ਮੁਲਜ਼ਮ ਪੁੱਤਰ ਸੂਰਜ ਨੂੰ ਫੜ ਲਿਆ। ਮੌਕੇ ‘ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।

Leave a Reply

Your email address will not be published. Required fields are marked *