ਫਗਵਾੜਾ ਵਿਖੇ ਕੂੜੇ ਦੇ ਡੰਪ ਤੋ ਮਿਲੀਆ ਧਾਰਮਿਕ ਵਸਤੂਆਂ, ਹਿੰਦੂ ਸਮਾਜ ਦੇ ਸੰਗਠਨਾ ‘ਚ ਭਾਰੀ ਰੋਸ

ਫਗਵਾੜਾ ਸ਼ਹਿਰ ਅੰਦਰ ਉਸ ਸਮੇਂ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਿਲਆ ਜਦੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਦੇ ਮੰਤਵ ਨਾਲ ਹੁਸ਼ਿਆਰਪੁਰ ਰੋਡ ਤੇ ਸਥਿਤ ਕੂੜੇ ਦੇ ਡੰਪ ਤੇ ਹਿੰਦੂ ਧਰਮ ਨਾਲ ਸੰਬਧਿਤ ਪਈਆਂ ਚੀਜਾਂ ਨੂੰ ਸੁੱਟ ਦਿੱਤਾ ਗਿਆ। ਉਕਤ ਮਾਮਲੇ ਦੀ ਸੂਚਨਾਂ ਮਿਲਦੇ ਸਾਰ ਹੀ ਸਰਬ ਸ਼ਕਤੀ ਸੈਨਾ ਫਗਵਾੜਾ ਦੇ ਮੈਂਬਰ ਮੌਕੇ ਪਹੁੰਚੇ। ਇਸ ਮੋਕੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਉਨਾਂ ਨੂੰ ਇੰਝ ਲੱਗਦਾ ਹੈ ਕਿ ਕਿਸੇ ਵਿਅਕਤੀ ਵੱਲੋਂ ਮੰਦਰ ਦੀ ਸਾਫ ਸਫਾਈ ਕਰਕੇ ਹੀ ਸਾਰਾ ਸਮਾਨ ਜਲ ਪ੍ਰਵਾਹ ਕਰਨ ਦੀ ਬਜਾਏ ਇਸ ਡੰਪ ਤੇ ਸੁੱਟ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰਾਂ ਦੀਆਂ ਧਾਰਮਿਕ ਵਸਤੂਆਂ ਨੂੰ ਡੰਪ ਤੇ ਸੁੱਟਣ ਦੀ ਬਜਾਏ ਜਲ ਪ੍ਰਵਾਹ ਕਰਨ ਤਾਂ ਜੋ ਹਿੰਦੂ ਸਮਾਜ ਦੇ ਦਿਲਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ।ਇਸ ਮਾਮਲੇ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ ਦੇ ਐੱਸ.ਐੱਸ.ਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਮਜੋੂਦਗੀ ਵਿੱਚ ਸਾਰੇ ਸਮਾਨ ਨੂੰ ਇਕੱਠਾ ਕਰਕੇ ਜਲ ਪ੍ਰਵਾਹ ਕਰਨ ਲਈ ਭੇਜ ਦਿੱਤਾ ਗਿਆ। ਇਸ ਮੋਕੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ

Leave a Reply

Your email address will not be published. Required fields are marked *