ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਲਾਈਵ ਹੋ ਕੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਖੰਡਨ ਕਰ ਦਿੱਤਾ ਹੈ। ਉਹਨਾਂ ਨੇ ਇਹ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਹ ਗਲਤ ਖ਼ਬਰਾਂ ਹਨ ਉਹ ਜਾਂ ਹੋਰ ਕੋਈ ਵੀ ਉਮੀਦਵਾਰ ਹੋਇਆ ਇਸ ਵਾਰ ਵੀ ਅੰਮ੍ਰਿਤਸਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਝਾੜ ਪਾਈ ਹੈ ਤੇ ਕਿਹਾ ਹੈ ਕਿ ਜਿਹੜੇ ਪੱਤਰਕਾਰ ਇਹ ਅਫਵਾਹਾਂ ਫੈਲਾ ਰਹੇ ਹਨ ਇਹ ਬਹੁਤ ਹੀ ਘਟੀਆ ਤਰੀਕੇ ਦੀ ਪੱਤਰਕਾਰੀ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਡਟ ਕੇ ਕਾਂਗਰਸ ਨਾਲ ਖੜੇ ਹਨ। ਪਹਿਲਾਂ ਵੀ 2 ਵਾਰ ਅੰਮ੍ਰਿਤਸਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਸਲਾਹ ਵੀ ਦਿੱਤੀ ਕਿ ਵਧੀਆ ਰਾਜਨੀਤੀ ਤੇ ਡਿਬੇਟ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਪੀੜ੍ਹੀ ਵੀ ਤੁਹਾਨੂੰ ਯਾਦ ਰੱਖ ਸਕੇ ਤੇ ਲੋਕਤੰਤਰ ਨੂੰ ਬਹਾਲ ਕਰ ਕੇ ਰੱਖੋ ਤੇ ਗਲਤ ਏਜੰਡੇ ਵੱਲ ਨਾ ਤੁਰੋ।