ਬਿਮਾਰ ਮਰੀਜ਼ਾ ਤੋਂ ਆਟਾ ਪ੍ਰਾਪਤ ਕਰਕੇ ਸਪੈਂਲ ਭਰਨ ਦੀ ਹਦਾਇਤ

ਬੀਤੇ ਦਿਨੀ ਜਲਾਲਾਬਾਦ (Jalalabad) ਵਿਖੇ ਵਰਤ ਵਾਲਾ ਆਟਾ ਖਾਣ ਦੇ ਕਾਰਨ ਲੋਕਾਂ ਦੀ ਤਬੀਅਤ ਅਚਾਨਕ ਖਰਾਨ ਹੋਣ ਕਾਰਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋ ਐਸ.ਡੀ.ਐਮ ਦਫਤਰ ਜਲਾਲਾਬਾਦ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਵੀ ਉਨ੍ਹਾਂ ਨਾਲ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸੇਖਰ ਕੱਕੜ, ਐਸਡੀਐਮ ਜਲਾਲਾਬਾਦ ਬਲਕਰਨ ਸਿੰਘ, ਨਾਇਬ ਤਹਿਸੀਲਦਾਰ ਜਲਾਲਾਬਾਦ ਕਸ਼ਿਸ਼ ਗਰਗ ਆਦਿ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵੱਲੋਂ ਮਰੀਜ਼ਾ ਤੋਂ ਪ੍ਰਾਪਤ ਆਟੇ ਦਾ ਸੈਂਪਲ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਫੂਡ ਸੈਂਪਲ ਵੱਲੋਂ ਦੁਕਾਨਦਾਰਾਂ ਤੋਂ ਜੋ ਸੈਂਪਲ ਲਏ ਗਏ ਸਨ ਉਨ੍ਹਾਂ ਵੱਲੋਂ ਸਹੀ ਆਟੇ ਦੇ ਸੈਂਪਲ ਦਿੱਤੇ ਗਏ ਜਦ ਕਿ ਜੋ ਖ਼ਰਾਬ ਆਟਾ ਸੀ ਉਸ ਨੂੰ ਦੁਕਾਨਦਾਰਾਂ ਵੱਲੋਂ ਬਰਬਾਦ ਕਰ ਦਿੱਤਾ ਗਿਆ ਸੀ। ਜਿਸ ਕਰਕੇ ਮਰੀਜ਼ਾਂ ਤੋਂ ਪ੍ਰਾਪਤ ਆਟੇ ਦੇ ਸੈਂਪਲ ਲਏ ਜਾਣਗੇ ਅਤੇ ਉਨ੍ਹਾਂ ਦੇ ਬਿਆਨ ਦੇ ਅਧਾਰ ਤੇ ਅੱਗੇ ਦੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 46 ਲੋਕ ਬਿਮਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋ ਬਾਅਦ ਉਨ੍ਹਾਂ ਵੱਲੋ ਸਿਵਲ ਹਸਪਤਾਲ ਜਲਾਲਾਬਾਦ (Jalalabad) ਦਾ ਦੌਰਾ ਕਰਕੇ ਮਰੀਜਾਂ ਦਾ ਗੱਲ ਬਾਤ ਕੀਤੀ। ਮਰੀਜ਼ਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਰੀਜਾ ਤੋਂ ਆਟਾ ਪ੍ਰਾਪਤ ਕਰਨ ਦੇ ਸੋਰਸ ਬਾਰੇ ਪੁਛਿਆ ਅਤੇ ਡੀਐਸਪੀ ਜਲਾਲਾਬਾਦ ਨੂੰ ਇਸ ਬਾਰੇ ਜਾਚ ਕਰਨ ਦੀ ਹਦਾਇਤ ਕੀਤੀ ਅਤੇ ਸਿਹਤ ਵਿਭਾਗ ਨੂੰ ਮਰੀਜਾਂ ਦੀ ਸਿਹਤ ਪ੍ਰਤੀ ਪੂਰੀ ਸਹੂਲਤ ਦੇਣ ਲਈ ਅਤੇ ਮਰੀਜਾਂ ਦੇ ਘਰਾਂ ਤੋਂ ਸਬੰਧਤ ਆਟੇ ਦੇ ਸੈਂਪਲ ਲੈਣ ਦੀ ਹਦਾਇਤ ਕੀਤੀ।

Leave a Reply

Your email address will not be published. Required fields are marked *