ਚੰਡੀਗੜ੍ਹ, 3 ਜੂਨ – ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਦੇ ਚੱਲਦਿਆ ਸਖਤ ਸੁਰੱਖਿਆ ਹੇਠ ਪੀ.ਜੀ.ਆਈ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 12 ਮਈ ਨੂੰ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਰਾਮ ਰਹੀਮ ਨੂੰ ਪੀ.ਜੀ.ਆਈ ਲਿਆਂਦਾ ਗਿਆ ਸੀ।