ਜਲੰਧਰ ‘ਚ ਮਸ਼ਹੂਰ ਟ੍ਰੈਵਲ ਏਜੇਂਟ ਦੇ ਦਫਤਰ ‘ਚ ਲੱਗੀ ਅੱਗ, ਬੱਚਿਆਂ ਦੇ ਪਾਸਪੋਰਟ ਤੇ ਡਾਕੂਮੈਂਟ ਹੋਏ ਸੜ ਕੇ ਸੁਆਹ

ਪੰਜਾਬ ਦੇ ਮਸ਼ਹੂਰ ਟ੍ਰੈਵਲ ਏਜੰਟ ਵਿਨੈ ਹਰੀ ਦੇ ਜਲੰਧਰ ਸਥਿਤ ਲਗਜ਼ਰੀ ਦਫਤਰ ‘ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ 30 ਤੋਂ ਵੱਧ ਗੱਡੀਆਂ ਅਤੇ ਵਿਨੈ ਹਰੀ ਖੁਦ ਮੌਕੇ ‘ਤੇ ਪਹੁੰਚ ਗਏ। ਦਫਤਰ ‘ਚ ਲੱਗੀ ਅੱਗ ਦੇਖ ਕੇ ਵਿਨੈ ਹਰੀ ਕਾਫੀ ਰੋਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਐਤਵਾਰ ਰਾਤ 11:30 ਵਜੇ ਮਿਲੀ ਸੀ। ਇਸ ਘਟਨਾ ਵਿੱਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਸਮੇਂ ਦਫ਼ਤਰ ਵਿੱਚ ਸਿਰਫ਼ ਇੱਕ ਵਿਅਕਤੀ ਮੌਜੂਦ ਸੀ। ਵਿਨੈ ਹਰੀ ਦਾ ਜਲੰਧਰ ਸਥਿਤ ਦਫਤਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ-ਇਕ ਕਰਕੇ ਸਾਰੀਆਂ ਮੰਜ਼ਿਲਾਂ ਪ੍ਰਭਾਵਿਤ ਹੋ ਗਈਆਂ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਅੱਗ ‘ਤੇ ਕਾਬੂ ਪਾਉਣ ਲਈ ਲੀਡਿੰਗ ਫਾਇਰਮੈਨ ਰਜਿੰਦਰ ਸਹੋਤਾ ਦੀਆਂ ਟੀਮਾਂ ਦੇਰ ਰਾਤ ਮੌਕੇ ‘ਤੇ ਪਹੁੰਚੀਆਂ। ਫਾਇਰਮੈਨ ਨੇ ਦੱਸਿਆ ਕਿ ਰਾਤ ਕਰੀਬ 11.40 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਟਰੈਵਲ ਏਜੰਟ ਦੇ ਦਫਤਰ ਵਿਚ ਅੱਗ ਲੱਗ ਗਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ 2 ਗੱਡੀਆਂ ਦਾ ਆਰਡਰ ਦਿੱਤਾ ਗਿਆ ਸੀ। ਪਰ ਅੱਗ ਵਧਦੀ ਜਾ ਰਹੀ ਸੀ। ਜਿਸ ਕਾਰਨ 30 ਤੋਂ ਵੱਧ ਪਾਣੀ ਵਾਲੀਆਂ ਗੱਡੀਆਂ ਅਚਾਨਕ ਮੌਕੇ ‘ਤੇ ਪਹੁੰਚ ਗਈਆਂ। ਸਾਡੇ 30 ਤੋਂ ਵੱਧ ਫਾਇਰਫਾਈਟਰ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਸਨ। 3.45 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੋਮਵਾਰ ਸਵੇਰੇ ਪੌਣੇ ਚਾਰ ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *