ਵਿਕਾਸ ਪ੍ਰਭਾਕਰ ਕਤਲ ਕੇਸ; ਪੁਲਿਸ ਨੇ ਹਥਿਆਰਾਂ ਸਣੇ 2 ਮੁਲਜ਼ਮ ਕੀਤੇ ਕਾਬੂ

ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸ ਨੇ ਵਿਕਾਸ ਪ੍ਰਭਾਕਰ ਕਤਲ ਕੇਸ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਸਿਆ ਕਿ ਇਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਰੂਪਨਗਰ ਪੁਲਿਸ ਵਲੋ SSOC ਮੁਹਾਲੀ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ, ਵਿਕਾਸ ਪ੍ਰਭਾਕਰ ਕਤਲ ਕੇਸ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਗਿਆ ਹੈ ਅਤੇ ਇਕ ਪਾਕਿਸਤਾਨ ਅਧਾਰਿਤ ਅਤਿਵਾਦੀ ਮਾਸਟਰਮਾਈਂਡ ਦੁਆਰਾ ਸਮਰਥਨ ਪ੍ਰਪਾਤ ਅਤਿਵਾਦੀ ਮਾਡਿਊਲ ਦੇ 2 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਵਿਗਿਆਨਕ ਜਾਂਚ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅੱਜ 32 ਬੋਰ ਦੇ 2 ਪਿਸਤੌਲ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਵਾਰਦਾਤ ਵਿਚ ਵਰਤੀ ਗਈ ਇਕ ਟੀ.ਵੀ.ਐਸ. ਜੁਪੀਟਰ ਸਕੂਟਰ ਸਮੇਤ ਕਾਬੂ ਕੀਤਾ ਗਿਆ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਸੰਚਾਲਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਫੰਡ ਦਿਤਾ ਜਾਂਦਾ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Leave a Reply

Your email address will not be published. Required fields are marked *