ਨਵੀਂ ਦਿੱਲੀ, 3 ਜੂਨ – ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ ਰਾਜਦ੍ਰੋਹ ਦਾ ਮਾਮਲਾ ਰੱਦ ਹੋ ਗਿਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸਾਲ 1962 ਦਾ ਆਦੇਸ਼ ਹਰ ਪੱਤਰਕਾਰ ਨੂੰ ਅਜਿਹੇ ਦੋਸ਼ਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।ਦੱਸਣਯੋਗ ਹੈ ਕਿ ਦਿੱਲੀ ਦੰਗਿਆ ਉੱਪਰ ਕੇਂਦਰਿਤ ਵਿਨੋਦ ਦੁਆ ਦੇ ਇੱਕ ਸ਼ੋ ਨੂੰ ਲੈ ਕੇ ਭਾਜਪਾ ਆਗੂ ਦੀ ਸ਼ਿਕਾਇਤ ‘ਤੇ ਹਿਮਾਚਲ ਪ੍ਰਦੇਸ਼ ‘ਚ ਰਾਜਦ੍ਰੋਹ ਦਾ ਦੋਸ਼ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਵਿਨੋਦ ਦੁਆ ਨੇ ਸੁਪਰੀਮ ਕੋਰਟ ਦਾ ਆਸਰਾ ਲਿਆ ਸੀ।