ਸਲਮਾਨ ਖਾਨ ਫਾਇ.ਰਿੰਗ ਕੇਸ ‘ਚ ਵੱਡਾ ਅਪਡੇਟ, ਸਾਹਮਣੇ ਆਇਆ ਪੰਜਾਬ ਕੁਨੈਕਸ਼ਨ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ ਪੰਜਾਬ ਦੇ ਜਲੰਧਰ ਨਾਲ ਜੁੜਿਆ ਹੋਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਾਗਰ ਪਾਲ (21) ਵਾਸੀ ਪੱਛਮੀ ਚੰਪਾਰਨ, ਬਿਹਾਰ ਅਤੇ ਵਿੱਕੀ ਗੁਪਤਾ (24) ਵਾਸੀ ਗੁਜਰਾਤ ਨੂੰ ਗ੍ਰਿਫਤਾਰ ਕੀਤਾ ਹੈ। ਸਾਗਰ ਪਾਲ ਦੇ ਪਿਤਾ ਜੋਗਿੰਦਰ ਸ਼ਾਹ ਨੇ ਦੱਸਿਆ – “ਉਸ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿ ਉਸ ਦਾ ਬੇਟਾ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕਰਕੇ ਆਇਆ ਹੈ। ਮੈਂ ਖੁਦ ਹੈਰਾਨ ਹਾਂ ਕਿ ਉਹ ਜਲੰਧਰ ਦੀ ਬਜਾਏ ਮੁੰਬਈ ਕਿਵੇਂ ਪਹੁੰਚ ਗਿਆ। ਉਹ ਲੰਬੇ ਸਮੇਂ ਤੋਂ ਜਲੰਧਰ ‘ਚ ਰਹਿ ਰਿਹਾ ਹੈ। ਉਹ ਇੱਕ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਸਾਗਰ ਦੇ ਪਰਿਵਾਰ ਤੋਂ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਦੀ ਟੀਮ ਨੇ ਪੁੱਛਗਿੱਛ ਕੀਤੀ ਹੈ। ਸਾਗਰ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਗਰ ਦਾ ਪੂਰਾ ਪਰਿਵਾਰ ਮਜ਼ਦੂਰ ਹੈ। ਸਾਰਾ ਪਰਿਵਾਰ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਦਾ ਹੈ। ਸਾਗਰ ਪਾਲ ਅਤੇ ਵਿੱਕੀ ਗੁਪਤਾ ਨੇ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। 2 ਦਿਨਾਂ ਬਾਅਦ ਪੁਲਿਸ ਨੇ ਦੋਵਾਂ ਨੂੰ ਫੜ ਲਿਆ। ਮੁੰਬਈ ਪੁਲਸ ਨੇ ਅਦਾਲਤ ‘ਚ ਦੋਵਾਂ ਦੋਸ਼ੀਆਂ ਦੀ 14 ਦਿਨਾਂ ਦੀ ਰਿਮਾਂਡ ਮੰਗੀ ਸੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਦੋਵੇਂ ਦੋਸ਼ੀ ਰੇਲਵੇ ਟਰੈਕ ਪਾਰ ਕਰ ਗਏ, ਕੱਪੜੇ ਬਦਲ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਦੋਵੇਂ ਦੋਸ਼ੀ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਤੋਂ ਮਹਿਜ਼ 10 ਕਿਲੋਮੀਟਰ ਦੂਰ ਰਹਿ ਰਹੇ ਸਨ। ਅਜਿਹੇ ‘ਚ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਉਹ ਫਾਰਮ ਹਾਊਸ ਨੂੰ ਹੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਜੋਗਿੰਦਰ ਸ਼ਾਹ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਨੇ ਜਲੰਧਰ ਪੁਲਸ ਨਾਲ ਸੰਪਰਕ ਕੀਤਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਅਧਿਕਾਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਕਿਉਂਕਿ ਮੁੰਬਈ ਪੁਲਿਸ ਨਾਲ ਜੁੜੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਗਰ ਪਹਿਲਾਂ ਜਲੰਧਰ ‘ਚ ਹੀ ਸੀ। ਜਲੰਧਰ ‘ਚ ਹੀ ਉਹ ਕਿਸੇ ਤੀਜੇ ਵਿਅਕਤੀ ਰਾਹੀਂ ਲਾਰੈਂਸ ਗੈਂਗ ਦੇ ਸੰਪਰਕ ‘ਚ ਆਇਆ ਸੀ। ਇਸ ਲਈ ਮੁੰਬਈ ਪੁਲਿਸ ਇਸ ਮਾਮਲੇ ‘ਚ ਜਲੰਧਰ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ।

Leave a Reply

Your email address will not be published. Required fields are marked *