ਪਾਂਸ਼ਟਾ, 3 ਜੂਨ (ਰਜਿੰਦਰ) – ਫਗਵਾੜਾ ਨਜ਼ਦੀਕ ਸ਼ਹੀਦ ਬਾਬਾ ਦੀਪ ਸਿੰਘ ਬਿਰਧ ਅਨਾਥ ਨੇਤਰਹੀਨ ਆਸ਼ਰਮ ਪਿੰਡ ਵਿਖੇ ਰਹਿ ਰਹੇ 33 ਵਿਅਕਤੀਆਂ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਸੈਂਪਲ ਲਏ ਗਏ।ਸਿਵਲ ਹਸਪਤਾਲ ਪਾਂਸਟਾ ਦੇ ਡਾਕਟਰ ਪੰਕੁਲ ਮਹਾਜਨ ਨੇ ਦੱਸਿਆ ਕਿ ਅੱਜ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ 2 ਦਿਨ ਬਾਅਦ ਆਵੇਗੀ।ਆਸ਼ਰਮ ਵਿੱਚ ਰਹਿ ਰਹੇ ਲੋਕਾਂ ਦੇ ਪਹਿਲਾ ਵੀ ਸੈਂਪਲ ਲਏ ਗਏ ਸਨ ਜਿਨਾਂ ਵਿੱਚੋਂ 19 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਪਾਈ ਗਈ ਤੇ ਉਨ੍ਹਾਂ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ।ਨੋਡਲ ਅਫਸਰ ਡਾ ਸੁਮਨਦੀਪ ਸਿੰਘ ਪਰਮਾਰ ਨੇ ਦੱਸਿਆ ਕਿ ਪਿਛਲੇ 1 ਸਾਲ ਵਿੱਚ ਕੋੋਰੋਨਾ ਦੇ 48 ਹਜਾਰ 552 ਸੈਂਪਲ ਲਏ ਗਏ ਸਨ ਜਿਨਾਂ ਵਿੱਚੋਂ 1500 ਤੋਂ ਵੱਧ ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਸਨ। ਉਨਾਂ ਕਿਹਾ ਕਿ ਸਿਵਲ ਹਸਪਤਾਲ ਪਾਂਸ਼ਟਾ ਵਿਖੇ ਜਿੰਨੀ ਵੀ ਵੈਕਸੀਨ ਆਉਦੀ ਹੈ ਉਹ ਰੋਜਾਨਾ ਹੀ ਲਗਾ ਦਿੱਤੀ ਜਾਂਦੀ ਹੈ। ਉਨਾਂ ਨਾਲ ਹੀ ਸਮੂਹ ਇਲਾਕਾ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।