ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੈਮਰੇ ਅੱਗੇ ਆ ਕੇ ਦੇਸ਼ ਦੇ ਸਮੂਹ ਮਜ਼ੂਦਰਾਂ ਨੂੰ ‘ਲੇਬਰ ਡੇ’ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਛੁੱਟੀ ਮਨਾਈ ਜਾਂਦੀ ਹੈ ਤੇ ਮਜ਼ਦੂਰ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਬਿਨਾਂ ਦੇਸ਼ ਅਧੂਰਾ ਹੈ, ਵਿਕਾਸ ਅਧੂਰਾ ਹੈ। ਇਹ ਦਿਨ-ਰਾਤ ਮਿਹਨਤ ਕਰਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਉਥੇ ਇਹ ਕਿਤੇ ਨਾ ਕਿਤੇ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਇਨ੍ਹਾਂ ਦੀ ਮਿਹਨਤ ਅੱਗੇ ਮੈਂ ਨਤਮਸਤਕ ਹੁੰਦਾ ਹਾਂ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮਜ਼ਦੂਰਾਂ ਦੀ ਮਿਹਨਤ ਬੇਮਿਸਾਲ ਹੈ। ਇਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮਜ਼ਦੂਰਾਂ ਲਈ ਵੱਡਾ ਐਲਾਨ ਕਰਦੇ ਹੋਏ ਰਾਜਾ ਵੜਿਗੰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੁਣ ਮਨਰੇਗਾ ਦੀ ਦਿਹਾੜੀ 400 ਰੁਪਏ ਕਰਨ ਦਾ ਪ੍ਰਣ ਲਿਆ ਹੈ। ਦੂਜੀ ਗਾਰਟੀ ਇਹ ਹੈ ਕਿ ਹੁਣ ਸ਼ਹਿਰਾਂ ਵਿਚ ਵੀ ਮਨਰੇਗਾ ਦਿੱਤਾ ਜਾਵੇਗਾ। ਜੇਕਰ ਕਿਸੇ ਮਜ਼ਦੂਰ ਭਰਾ ਦੇ ਇਲਾਜ ਵਾਸਤੇ ਪੈਸੇ ਦੀ ਲੋੜ ਹੈ ਤਾਂ 25 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋ ਸਕਦਾ ਹੈ। ਠੇਕੇਦਾਰੀ ਸਿਸਟਮ ਤਹਿਤ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਤੇ ਪੱਕਿਆਂ ਵਾਸਤੇ ਸਿਹਤ ਬੀਮਾ ਯੋਜਨਾ ਵੀ ਰਹੇਗੀ। ਇਹ ਸਾਰੀਆਂ ਸਕੀਮਾਂ ਮਜ਼ਦੂਰਾਂ ਭਰਾਵਾਂ ਵਾਸਤੇ ਕਾਂਗਰਸ ਪਾਰਟੀ ਲੈ ਕੇ ਆਈ ਹੈ ਕਿਉਂਕਿ ਇਨ੍ਹਾਂ ਬਿਨਾਂ ਸਮਾਜ ਤੇ ਦੇਸ਼ ਅਧੂਰਾ ਹੈ।