ਨਵੀਂ ਦਿੱਲੀ, 4 ਜੂਨ – ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਕਾਂਗਰਸ ਹਾਈਕਮਾਨ ਵੱਲੋਂ ਗਠਿਤ 3 ਮੈਂਬਰੀ ਪੈਨਲ ਦੇ ਮੈਂਬਰ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਨੂੰ ਖਤਮ ਕਰਨ ਲਈ ਅੱਜ ਆਖਰੀ ਮੀਟਿੰਗ ਹੈ।ਸਾਡੇ ਪ੍ਰਧਾਨ ਜੀ 2-3 ਦਿਨਾਂ ਲਈ ਬਾਹਰ ਜਾ ਰਹੇ ਹਨ ਤੇ ਜਲਦ ਹੀ ਅਸੀਂ ਇਸ ਦੀ ਰਿਪੋਰਟ ਸੌਂਪਾਂਗੇ।