ਪਟਿਆਲਾ ਦੀ ਭਾਖੜਾ ਨਹਿਰ ‘ਚ ਹੜ੍ਹ ਦਾ ਖ਼ਤਰਾ, ਸਿਹਤ ਮੰਤਰੀ ਨੇ ਲਿਆ ਸਥਿਤੀ ਦਾ ਜਾਇਜ਼ਾ

ਪਟਿਆਲਾ ਦੇ ਪਿੰਡ ਲਚਕਾਣੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿਚ ਦਰਾਰ ਪੈਣ ਦਾ ਮੈਸਿਜ ਵਾਇਰਲ ਹੁੰਦੇ ਹੀ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਰ ਰਾਤ ਮੌਕੇ ਦਾ ਦੌਰਾ ਕੀਤਾ। ਡਾ: ਬਲਬੀਰ ਸਿੰਘ ਨੇ ਵੀਰਵਾਰ ਦੇਰ ਰਾਤ ਮੌਕੇ ‘ਤੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੰਤਰੀ ਬਲਬੀਰ ਸਿੰਘ ਨੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਭਾਖੜਾ ਨਹਿਰ ਵਿਚ ਪਾੜ ਪੈਣ ਕਾਰਨ ਇਲਾਕੇ ਵਿਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਟਸਐਪ ‘ਤੇ ਮੈਸੇਜ ਵਾਇਰਲ ਕਰਦੇ ਹੋਏ ਇਲਾਕੇ ‘ਚ ਖਤਰੇ ਦਾ ਜ਼ਿਕਰ ਕੀਤਾ ਸੀ। ਜੇਕਰ ਨਹਿਰ ਵਿਚ ਪਈ ਇਸ ਦਰਾਰ ਨੂੰ ਸਮੇਂ ਸਿਰ ਨਾ ਭਰਿਆ ਜਾਂਦਾ ਤਾਂ ਆਸ-ਪਾਸ ਦੇ ਪਿੰਡਾਂ ਅਤੇ ਕਲੋਨੀਆਂ, ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਹੈ, ਵਿਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਸੀ। ਇਨ੍ਹਾਂ ਇਲਾਕਿਆਂ ਦੇ ਲੋਕਾਂ ‘ਚ ਡਰ ਦਾ ਮਾਹੌਲ ਸੀ ਪਰ ਵਾਇਰਲ ਮੈਸੇਜ ਪਹੁੰਚਦੇ ਹੀ ਸਿਹਤ ਮੰਤਰੀ ਨੇ ਇਲਾਕੇ ਦਾ ਦੌਰਾ ਕੀਤਾ। ਮੌਕੇ ‘ਤੇ ਮੌਜੂਦ ਨਹਿਰੀ ਵਿਵਾਹ ਦੇ ਅਧਿਕਾਰੀਆਂ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਦਰਾਰ ਦਾ ਪਤਾ ਲੱਗਦਿਆਂ ਹੀ ਨਹਿਰ ‘ਚੋਂ ਪਾਣੀ 3 ਫੁੱਟ ਤੱਕ ਘੱਟ ਗਿਆ ਹੈ। ਦਰਾਰ ਨੂੰ ਭਰਨ ਲਈ ਤੁਰੰਤ ਆਰਜ਼ੀ ਪ੍ਰਬੰਧ ਕੀਤੇ ਗਏ ਸਨ ਅਤੇ ਹੁਣ ਸੀਮਿੰਟ ਦੀਆਂ ਬੋਰੀਆਂ ਰੱਖ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਭਾਖੜਾ ਨਹਿਰ ਰਾਹੀਂ ਪਾਣੀ ਦਾ ਪੱਧਰ ਹੋਰ ਵੀ ਘਟਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *