ਪੰਜਾਬ ਦੇ ਜਲੰਧਰ ਫਗਵਾੜਾ ਹਾਈਵੇ ਦੇ ਕੋਲ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਲਾਅ ਗੇਟ ਦੇ ਬਾਹਰ ਦੋ ਧੜਿਆਂ ਵਿੱਚ ਵਿਵਾਦ ਹੋ ਗਿਆ। ਮਾਮਲਾ ਇਹਨਾਂ ਵੱਧ ਗਿਆ ਕਿ ਇੱਕ ਧੜੇ ਨੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਖਮੀ ਸੱਤਿਅਮ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਹੋ ਕੇ ਗਰੀਨ ਵੈਲੀ ਦੀ ਗਲੀ ਦੇ ਬਾਹਰ ਖੜਾ ਸੀ ਕਿ ਇਹਨੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਸਭ ਤੋਂ ਪਿੱਛੇ ਬੈਠੇ ਨੌਜਵਾਨ ਮਨੀ ਨੇ ਉਸ ਉੱਤੇ ਗੋਲੀਆ ਚਲਾ ਦਿੱਤੀਆ। ਜਿਸ ਵਿਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਉਸਦੇ ਦੋਸਤਾਂ ਦੀ ਸਹਾਇਤਾ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੱਤਿਅਮ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਨੇ ਦੱਸਿਆ ਕਿ ਮਨੀ ਕੁਝ ਦਿਨ ਪਹਿਲਾਂ ਹੀ ਨਜਾਇਜ਼ ਹਥਿਆਰ ਰੱਖਣ ਦੇ ਜ਼ੁਰਮ ਵਿੱਚ ਕਪੂਰਥਲਾ ਜੇਲ ਤੋਂ ਬੇਲ ਲੈ ਕੇ ਬਾਹਰ ਆਇਆ ਸੀ। ਉੱਥੇ ਦੂਸਰੇ ਪਾਸੇ ਦਰਸ਼ਨ ਤ੍ਰਿਪਾਠੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਲੈਣ ਦੇ ਲਈ ਗਿਆ ਸੀ ਕੀ ਉੱਥੇ ਕੁਝ ਲੋਕ ਇਕੱਠੇ ਹੋਏ ਸੀ ਉਹ ਆਪਣੇ ਦੋਸਤ ਨੂੰ ਬਚਾਉਣ ਦੇ ਲਈ ਜਦ ਗਿਆ ਤਾਂ ਉਸ ਤੇ ਉਹਨਾਂ ਨੇ ਹਮਲਾ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਜਦ ਉਸਦੇ ਦੋਸਤ ਉਸਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਆਏ ਤਾਂ ਉਹਨਾਂ ਨੇ ਸਿਵਲ ਹਸਪਤਾਲ ਦੇ ਗੇਟ ਦੇ ਬਾਹਰ ਵੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉੱਥੇ ਮਹਿਲਾ ਪੁਲਿਸ ਅਧਿਕਾਰੀ ਰੁਪਿੰਦਰ ਭੱਟੀ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਐਲਪੀਯੂ ਗੇਟ ਦੇ ਕੋਲ ਬਣੇ ਪੀਜੀ ਵਿੱਚ ਰਹਿੰਦੇ ਲੜਕਿਆਂ ਦਾ ਝਗੜਾ ਹੋਇਆ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਦੇ ਪਹੁੰਚੀ ਅਤੇ ਸੱਤ ਤੋਂ ਅੱਠ ਲੋਕਾਂ ਨੂੰ ਰਾਊਂਡ ਅੱਪ ਕਰ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕਰ ਦਿੱਤੀ ਹੈ ਅਤੇ ਪੁਲਿਸ ਨੂੰ ਫਾਇਰ ਦੇ ਖੋਲ ਵੀ ਬਰਾਮਦ ਹੋਏ ਹਨ।