ਪੀਐਮ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਐਨਡੀਏ ਲਈ 400 ਦਾ ਟੀਚਾ ਰੱਖਿਆ ਹੈ। ਇਸ ਦੌਰਾਨ ਪੀਐਮ ਮੋਦੀ ਨੇ ਇਸ ਰਾਜ਼ ਦਾ ਪਰਦਾਫਾਸ਼ ਕੀਤਾ ਕਿ ਐਨਡੀਏ ਇਸ ਵਾਰ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਕਿਉਂ ਮੰਗ ਰਹੀ ਹੈ? ਮੱਧ ਪ੍ਰਦੇਸ਼ ਦੇ ਧਾਰ ‘ਚ ਰੈਲੀ ਦੌਰਾਨ ਪੀਐਮ ਨੇ ਕਿਹਾ ਕਿ ਉਹ 400 ਤੋਂ ਵੱਧ ਸੀਟਾਂ ਦੀ ਮੰਗ ਕਰ ਰਹੇ ਹਨ ਤਾਂ ਕਿ ਕਾਂਗਰਸ ਪਾਰਟੀ ਅਯੁੱਧਿਆ ‘ਚ ਰਾਮ ਮੰਦਿਰ ‘ਤੇ ਬਾਬਰੀ ਦਾ ਤਾਲਾ ਦੁਬਾਰਾ ਨਾ ਲਗਾਵੇ। ਹੁਣ ਇਸ ਬਿਆਨ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਕਪਿਲ ਸਿੱਬਲ ਨੇ ਪੀਐਮ ਮੋਦੀ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿੱਬਲ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਬਿਆਨ ਹੈ? ਤੁਹਾਨੂੰ ਅਜਿਹਾ ਬਿਆਨ ਦੇਣ ਦੀ ਕੀ ਲੋੜ ਹੈ? ਇੰਨਾ ਹੀ ਨਹੀਂ ਕਪਿਲ ਸਿੱਬਲ ਨੇ ਕਿਹਾ ਕਿ ਲੱਗਦਾ ਹੈ ਕਿ ਤੁਹਾਡੀ ਐਕਸਪਾਇਰੀ ਡੇਟ ਨੇੜੇ ਹੈ। ਨਹੀਂ ਤਾਂ ਤੁਸੀਂ ਅਜਿਹਾ ਬਿਆਨ ਨਹੀਂ ਦੇਣਾ ਸੀ। ਕਪਿਲ ਸਿੱਬਲ ਨੇ ਕਿਹਾ ਕੀ ਰਾਮ ਮੰਦਰ ‘ਤੇ ਲਗਾਇਆ ਜਾ ਸਕਦਾ ਹੈ ਬਾਬਰੀ ਦਾ ਤਾਲਾ? ਪ੍ਰਧਾਨ ਮੰਤਰੀ ਨੂੰ ਪੁੱਛੋ, ਕੀ ਇਹ ਭਵਿੱਖਬਾਣੀ ਹੈ? ਇਹ ਕਿਵੇਂ ਸੰਭਵ ਹੈ? ਚੋਣ ਕਮਿਸ਼ਨ ਬਿਆਨਾਂ ‘ਤੇ ਤਾਲਾ ਲਗਾ ਸਕਦਾ ਹੈ ਪਰ ਅਜਿਹਾ ਨਹੀਂ ਕਰਦਾ। ਇਹ ਇੱਕ ਵਿਵਾਦਪੂਰਨ ਬਿਆਨ ਹੈ ਅਤੇ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਚੋਣ ਕਮਿਸ਼ਨ ਸਟਾਰ ਪ੍ਰਚਾਰਕਾਂ ਦੇ ਬਿਆਨਾਂ ‘ਤੇ ਤਾਲਾ ਲਗਾ ਸਕਦਾ ਹੈ ਪਰ ਇਸ ਦੀ ਕੋਈ ਤੁਕ ਨਹੀਂ ਕਿਉਂਕਿ ਅੱਜ ਕੱਲ੍ਹ ਉਹ ਵੀ ਮੋਦੀ ਦਾ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਉਨ੍ਹਾਂ ਦਾ ਪਰਿਵਾਰ ਹੈ।