IPL ‘ਚ ਅੱਜ ਪੰਜਾਬ ਤੇ ਬੈਂਗਲੌਰ ਵਿਚਾਲੇ ਹੋਵੇਗਾ ਮੁਕਾਬਲਾ, ਹਾਰਨ ਵਾਲੀ ਟੀਮ ਪਲੇਆਫ ਦੀ ਦੌੜ ‘ਚੋਂ ਹੋਵੇਗੀ ਬਾਹਰ

ਇੰਡੀਅਨ ਪ੍ਰੀਮਿਅਰ ਲੀਗ ਦੇ 58ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰਸ ਬੈਂਗਲੌਰ ਨਾਲ ਹੋਵੇਗਾ। ਇਹ ਮੈਚ ਪੰਜਾਬ ਦੇ ਹੋਮ ਗਰਾਊਂਡ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਪੰਜਾਬ ਤੇ ਬੈਂਗਲੌਰ ਦੇ ਵਿਚਾਲੇ ਇਸ ਸੀਜ਼ਨ ਇਹ ਦੂਜਾ ਮੁਕਾਬਲਾ ਹੋਵੇਗਾ। ਪਿਛਲੇ ਮੈਚ ਵਿੱਚ ਬੈਂਗਲੌਰ ਨੂੰ 4 ਵਿਕਟਾਂ ਨਾਲ ਜਿੱਤ ਮਿਲੀ ਸੀ। PBKS ਤੇ RCB ਦੋਹਾਂ ਦਾ ਸੀਜ਼ਨ ਵਿੱਚ ਅੱਜ 12ਵਾਂ ਮੈਚ ਰਹੇਗਾ। ਦੋਹਾਂ ਟੀਮਾਂ ਨੂੰ 11 ਵਿੱਚੋਂ 4 ਮੈਚਾਂ ਵਿੱਚ ਜਿੱਤ ਤੇ 7 ਵਿੱਚ ਹਾਰ ਮਿਲੀ ਹੈ। ਵਧੀਆ ਰਨ ਰੇਟ ਦਿਵਜ੍ਹਾ ਨਾਲ ਬੈਂਗਲੌਰ 7ਵੇਂ ਤੇ ਪੰਜਾਬ 8ਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ ਤੇ ਉੱਥੇ ਹੀ ਹਾਰਨ ਵਾਲੀ ਟੀਮ ਮੁੰਬਈ ਦੀ ਤਰ੍ਹਾਂ ਲਗਭਗ ਬਾਹਰ ਹੋ ਜਾਵੇਗੀ।ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੌਰ ਪੰਜਾਬ ‘ਤੇ ਭਾਰੀ ਪਈ ਹੈ, ਪਰ ਪਿਛਲੇ ਦੋ ਮੈਚਾਂ ਵਿੱਚ ਬੈਂਗਲੌਰ ਨੂੰ ਜਿੱਤ ਮਿਲੀ। RCB ਦੇ ਖਿਲਾਫ਼ ਪੰਜਾਬ ਨੂੰ ਆਖਰੀ ਜਿੱਤ 2022 ਵਿੱਚ ਮਿਲੀ ਸੀ, ਉਸਦੇ ਬਾਅਦ ਦੋਹਾਂ ਵਿੱਚ ਦੋ ਮੈਚ ਖੇਡੇ ਗਏ, ਇਹ ਦੋਵੇਂ ਮੈਚ RCB ਨੇ ਜਿੱਤੇ। ਪੰਜਾਬ ਤੇ ਬੈਂਗਲੌਰ ਦੇ ਵਿਚਾਲੇ ਹੁਣ ਤੱਕ 32 IPL ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ 17 ਵਿੱਚ ਪੰਜਾਬ ਤੇ 15 ਵਿੱਚ ਬੈਂਗਲੌਰ ਨੂੰ ਜਿੱਤ ਮਿਲੀ। ਧਰਮਸ਼ਾਲਾ ਵਿੱਚ ਦੋਵੇਂ ਟੀਮਾਂ 2011 ਵਿੱਚ ਇੱਕ ਹੀ ਵਾਰ ਆਹਮੋ-ਸਾਹਮਣੇ ਹੋਈਆਂ। ਜਿਸ ਵਿੱਚ ਪੰਜਾਬ ਨੂੰ 111 ਦੌੜਾਂ ਨਾਲ ਜਿੱਤ ਮਿਲੀ ਸੀ।ਪੰਜਾਬ ਦੇ ਲਈ ਸ਼ਸ਼ਾਂਕ ਸਿੰਘ, ਜਾਨੀ ਬੇਅਰਸਟੋ ਤੇ ਪ੍ਰਭਸਿਮਰਨ ਸਿੰਘ ਸ਼ਾਨਦਾਰ ਫਾਰਮ ਵਿੱਚ ਹਨ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ 250 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਸ਼ਸ਼ਾਂਕ ਸਿੰਘ 315 ਦੌੜਾਂ ਬਣਾ ਕੇ ਟੀਮ ਦੇ ਟਾਪ ਸਕੋਰਰ ਹਨ। ਇਸ ਸੀਜ਼ਨ ਵੀ RCB ਦਾ ਖਰਾਬ ਪ੍ਰਦਰਸ਼ਨ ਜਾਰੀ ਹੈ। ਪਰ ਟੀਮ ਦੇ ਬੱਲੇਬਾਜ ਸ਼ਾਨਦਾਰ ਫਾਰਮ ਵਿੱਚ ਹਨ। ਸਟਾਰ ਬੱਲੇਬਾਜ ਵਿਰਾਟ ਕੋਹਲੀ, ਕਪਤਾਨ ਫਾਫ ਡੁ ਪਲੇਸਿਸ ਤੇ ਦਿਨੇਸ਼ ਕਾਰਤਿਕ ਨੇ 250 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਕੋਹਲੀ ਦੇ ਨਾਮ 542 ਦੌੜਾਂ ਹਨ। ਫਿਲਹਾਲ ਕੋਹਲੀ ਟੀਮ ਤੇ ਲੀਗ ਦੋਹਾਂ ਦੇ ਟਾਪ ਸਕੋਰਰ ਹਨ।

Leave a Reply

Your email address will not be published. Required fields are marked *