ਆਂਗਣਵਾੜੀ ਵਰਕਰਾਂ ਨੇ ਆਇਰਨ ਐਂਡ ਫੋਲਿਕ ਐਸਿਡ ਦਵਾਈ ਬੱਚਿਆਂ ਨੂੰ ਪਿਲਾਉਣ ਤੋਂ ਕੀਤਾ ਇਨਕਾਰ

ਜ਼ਿਲ੍ਹਾ ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ’ਚ ਐਕਸਪੈਰੀਡੇਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ’ਚ ਦੋ ਵਰਕਰਾਂ ਨੂੰ ਬਰਖ਼ਾਸਤ ਵੀ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੇ ਬੱਚਿਆਂ ਨੂੰ ਦੇਣ ਵਾਲੀ ਮੈਡੀਸਨ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਤਰਿਸ਼ਨਜੀਤ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਇਰਨ ਐਂਡ ਫੋਲਿਕ ਐਸਿਡ ਸਿਰਪ ਜੋ ਕਿ ਬੱਚਿਆਂ ਨੂੰ ਪਲਾਈ ਜਾਣ ਵਾਲੀ ਦਵਾਈ ਜ਼ਿਲ੍ਹਾ ਸੰਗਰੂਰ ਦੇ ਆਂਗਣਵਾੜੀ ਸੈਂਟਰਾਂ ’ਚ ਵੰਡੀ ਜਾ ਰਹੀ ਹੈ, ਜਦਕਿ ਇਹ ਪੂਰੇ ਪੰਜਾਬ ਵਿੱਚ ਨਹੀਂ ਵੰਡੀ ਜਾ ਰਹੀ। ਉਹਨਾਂ ਨੇ ਕਿਹਾ ਇਹ ਮੈਡੀਸਨ ਦੇਣ ਦਾ ਆਂਗਨਵਾੜੀ ਵਰਕਰਾਂ ਕੋਲ ਕੋਈ ਤਜਰਬਾ ਨਹੀਂ ਫਿਰ ਵੀ ਇਹ ਸਾਨੂੰ ਧੱਕੇ ਨਾਲ ਸੌਂਪੀ ਜਾ ਰਹੀ ਹੈ। ਇਹ ਦਵਾਈ ਦਾ ਦਵਾਈ ਦੇਣ ਦਾ ਤਜਰਬਾ ਆਸ਼ਾ ਵਰਕਰਾਂ ਜਾਂ ਏਐਨਐਮ ਨੂੰ ਹੁੰਦਾ ਹੈ ਤਾਂ ਹੈਲਥ ਵਿਭਾਗ ਇਸ ਨੂੰ ਵੰਡਣ ਦੀ ਬਜਾਏ ਸਾਡੇ ਸੈਂਟਰਾਂ ਤੇ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਪਹਿਲਾਂ ਸਾਡੀਆਂ ਦੋ ਵਰਕਰਾਂ ਨੂੰ ਬਰਖ਼ਾਸਤ ਵੀ ਕਰ ਦਿੱਤਾ। ਇਸ ਲਈ ਸਾਡੇ ਸੈਂਟਰਾਂ ’ਚ ਭੇਜੀਆਂ ਗਈਆਂ ਮੈਡੀਸਨ ਸੀਡੀਪੀਓ ਲਹਿਰਾ ਗਾਗਾ ਨੂੰ ਵਾਪਸ ਕਰਨ ਪਹੁੰਚੀਆਂ। ਉਧਰ ਦੂਜੇ ਪਾਸੇ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਹੈਲਥ ਵਿਭਾਗ ਵੱਲੋਂ ਜੋ ਸਾਨੂੰ ਆਇਰਨ ਐਂਡ ਫੋਲਿਕ ਐਸਿਡ ਸਿਰਪ ਭੇਜੇ ਗਏ ਸਨ ਉਹ ਆਂਗਣਵਾੜੀ ਵਰਕਰਾਂ ਵੱਲੋਂ ਵਾਪਸ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਇਹਨਾਂ ਤੋਂ ਵਾਪਸ ਲਈ ਜਾ ਰਹੀ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਹੈਲਥ ਵਿਭਾਗ ਵੱਲੋਂ ਸਾਨੂੰ ਇੱਕ ਲੈਟਰ ਜਾਰੀ ਹੋਇਆ ਹੈ। ਜਿਸ ’ਚ ਦੱਸਿਆ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਦੇ ਨਾਲ ਜਾ ਕੇ ਆਸ਼ਾ ਵਰਕਰ ਇਸ ਮੈਡੀਸਨ ਨੂੰ ਬੱਚਿਆਂ ਤੱਕ ਪਹੁੰਚਾਈ ਜਾਵੇਗੀ।

Leave a Reply

Your email address will not be published. Required fields are marked *