ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੰਗਰੂਰ ਦੇ ਪਿੰਡ ਮੰਗਵਾਲ ਸਥਿਤ ਆਪਣੇ ਪੋਲਿੰਗ ਸਟੇਸ਼ਨ ‘ਤੇ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਮੇਤ ਵੋਟ ਪਾਈ। ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਵੋਟ ਅਧਿਕਾਰ ਦੀ ਕੀਤੀ ਵਰਤੋ। ਮੀਤ ਹੇਅਰ ਦੇ ਮਾਤਾ ਸਰਬਜੀਤ ਕੌਰ, ਪਿਤਾ ਚਮਕੌਰ ਸਿੰਘ ਅਤੇਉਨ੍ਹਾਂ ਦੀ ਧਰਮ ਪਤਨੀ ਗੁਰਵੀਨ ਕੌਰ ਨੇ ਵੀ ਆਪਣੀ ਵੋਟ ਪਾਈ। ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਕਿਹਾ ਸੱਚਾਈ ਅਤੇ ਇਮਾਨਦਾਰੀ ਦੀ ਵੱਡੀ ਜਿੱਤ ਹੋਵੇਗੀ। ਲੋਕ ਵੋਟ ਰਾਹੀਂ ਚੰਗੀ ਸਰਕਾਰ ਚੁੰਨਣਗੇ। ਇਸ ਸੀਟ ‘ਤੇ ਕੁੱਲ 15 ਲੱਖ 55 ਹਜ਼ਾਰ 370 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 448 ਪੁਰਸ਼, 7 ਲੱਖ 31 ਹਜ਼ਾਰ 876 ਔਰਤਾਂ ਅਤੇ 46 ਟਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਮੁੱਖ ਮੁਕਾਬਲਾ ‘ਆਪ’ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਮੀਤ ਹੇਅਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਅਤੇ ਭਾਜਪਾ ਦੇ ਅਰਵਿੰਦ ਖੰਨਾ ਵਿਚਕਾਰ ਹੈ। ਇਸ ਸੀਟ ਲਈ ਕੁੱਲ 23 ਉਮੀਦਵਾਰ ਮੈਦਾਨ ਵਿੱਚ ਹਨ।