ਜਲੰਧਰ ‘ਚ 11 ਵਜੇ ਤਕ 24.59 % ਹੋਈ ਪੋਲਿੰਗ, ਲੋਕ ਉਤਸ਼ਾਹ ਨਾਲ ਲਾਈਨਾਂ ‘ਚ ਲੱਗ ਕੇ ਆਪਣੀ ਵਾਰੀ ਦਾ ਕਰ ਰਹੇ ਹਨ ਇੰਤਜ਼ਾਰ

ਲੋਕ ਸਭਾ ਚੋਣਾਂ ਲਈ ਹਲਕੇ ਵਿਚ ਵੋਟਾਂ ਪੈਣ ਦਾ ਅਮਲ ਉਤਸ਼ਾਹਪੂਰਵਕ ਸ਼ੁਰੂ ਹੋ ਗਿਆ। ਸਵੇਰੇ 7 ਵੱਜਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ ਉਤੇ ਵੋਟ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿਲ੍ਹੇ ਭਰ ਵਿਚੋਂ ਪੁੱਜੀਆਂ ਸੂਚਨਾਵਾਂ ਮੁਤਾਬਕ ਲੋਕਾਂ ਵਿਚ ਵੋਟਾਂ ਪਾਉਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜਲੰਧਰ ਲੋਕ ਸਭਾ ਸੀਟ ਤੋਂ ਮੁਕਾਬਲਾ ਆਪ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇ ਪੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਤੇ ਬਸਪਾ ਦੇ ਬਲਵਿੰਦਰ ਕੁਮਾਰ ਵਿਚਕਾਰ ਹੈ। ਜ਼ਿਲ੍ਹੇ ਵਿਚ ਕੁੱਲ 16,54,005 ਵੋਟਰ ਹਨ, ਜਿਨ੍ਹਾਂ ਵਿਚ 8,59,688 ਪੁਰਸ਼, 7,94,273 ਔਰਤਾਂ ਅਤੇ 44 ਥਰਡ ਜੈਂਡਰ ਵੋਟਰ ਸ਼ਾਮਲ ਹਨ। ਹਲਕੇ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚ ਹਲਕਾਵਾਰ ਵੋਟਰਾਂ ਦੀ ਗਿਣਤੀ ਮੁਤਾਬਕ ਫਿਲੌਰ ਹਲਕੇ ’ਚ 202465, ਨਕੋਦਰ ਹਲਕੇ ’ਚ 195197, ਸ਼ਾਹਕੋਟ ਹਲਕੇ ’ਚ 183084, ਕਰਤਾਰਪੁਰ ਹਲਕੇ ’ਚ 184937, ਜਲੰਧਰ ਵੈਸਟ ’ਚ 171462, ਜਲੰਧਰ ਕੇਂਦਰੀ ’ਚ 174113, ਜਲੰਧਰ ਨਾਰਥ ’ਚ 186547, ਜਲੰਧਰ ਕੈਂਟ ’ਚ 189711 ਅਤੇ ਆਦਮਪੁਰ ਹਲਕੇ ’ਚ 166489 ਕੁੱਲ ਵੋਟਰ ਹਨ। ਇਨ੍ਹਾਂ ਵੋਟਰਾਂ ’ਚ 44 ਥਰਡ ਜੈਂਡਰ ਵੋਟਰ ਸ਼ਾਮਲ ਹਨ ਜਦੋਂਕਿ ਹਲਕੇ ’ਚ 1863 ਸਰਵਿਸ ਵੋਟਰ ਵੀ ਹਨ।ਜਲੰਧਰ ਲੋਕ ਸਭਾ ਹਲਕੇ ’ਚ ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਕੁੱਲ 1951 ਪੋਲਿੰਗ ਬੂੂਥ ਬਣਾਏ ਗਏ ਹਨ। ਹਲਕਾਵਾਰ ਬੂਥਾਂ ਦੀ ਗਿਣਤੀ ਮੁਤਾਬਕ ਫਿਲੌਰ ’ਚ 242, ਨਕੋਦਰ ’ਚ 252, ਸ਼ਾਹਕੋਟ ’ਚ 250, ਕਰਤਾਰਪੁਰ ’ਚ 226, ਜਲੰਧਰ ਵੈਸਟ ’ਚ 181, ਜਲੰਧਰ ਸੈਂਟਰਲ ’ਚ 185, ਜਲੰਧਰ ਨਾਰਥ ’ਚ 195, ਜਲੰਧਰ ਕੈਂਟ ’ਚ 210 ਅਤੇ ਆਦਮਪੁਰ ’ਚ 210 ਪੋਲਿੰਗ ਬੂਥ ਹਨ।ਜਲੰਧਰ ‘ਚ 9 ਵਜੇ ਤਕ 10.71% ਪੋਲਿੰਗ ਹੋਈ ਹੈ। ਜਲੰਧਰ ‘ਚ 11 ਵਜੇ ਤਕ 24.59% ਪੋਲਿੰਗ ਹੋਈ ਹੈ। ਜਲੰਧਰ ਦੇ ਅਪਾਹਜ ਆਸ਼ਰਮ ਵਿਖੇ ਸਰੀਰਕ ਤੌਰ ਤੇ ਅਸਮਰੱਥ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ । ਆਦਮਪੁਰ ਵਿਖੇ ਆਪਣਾ ਵੋਟ ਪਾਉਣ ਤੋਂ ਬਾਅਦ ਆਪ ਉਮੀਦਵਾਰ ਪਵਨ ਕੁਮਾਰ ਟੀਨੂੰ ਆਪਣੇ ਸਮਰਥਕਾ ਨਾਲ

Leave a Reply

Your email address will not be published. Required fields are marked *