ਪੰਜਾਬ ਭਰ ਵਿੱਚ ਬੀਤੀ ਸ਼ਾਮ ਆਈ ਤੇਜ਼ ਹਨੇਰੀ ਤੇ ਝੱਖੜ ਨਾਲ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਉੱਥੇ ਹੀ ਕਈ ਜਾਨਾਂ ਵੀ ਚਲੀਆਂ ਗਈਆਂ। ਇਸੇ ਦਰਮਿਆਨ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਵੀ ਇਸ ਤੇਜ਼ ਹਨੇਰੀ ਝੱਖੜ ਦਾ ਸ਼ਿਕਾਰ ਹੋ ਗਏ। ਤੇਜ਼ ਹਨੇਰੀ ਝੱਖੜ ਨੇ ਅਬਿਨਾਸ਼ ਕੰਬੋਜ ਦੀ ਜਾਨ ਲੈ ਲਈ। ਅਵਿਨਾਸ਼ ਕੰਬੋਜ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਉਹ ਤੇਜ਼ ਹਨੇਰੀ ਝੱਖੜ ਦੀ ਕਵਰੇਜ ਕਰਨ ਦੇ ਲਈ ਘਰੋਂ ਨਿਕਲਿਆ ਤਾਂ ਜੋ ਉਹ ਲੋਕਾਂ ਨੂੰ ਸੁਚੇਤ ਕਰ ਸਕੇ ਕੀ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਕਿਸੇ ਨੂੰ ਕੀ ਪਤਾ ਸੀ ਕੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪੱਤਰਕਾਰ ਅਵਨਾਸ਼ ਕੰਬੋਜ ਖੁਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਵੇਗਾ। ਇਸੇ ਤੇਜ਼ ਹਨੇਰੀ ਝੱਖੜ ਦੀਆਂ ਤਸਵੀਰਾਂ ਪਟਿਆਲਾ ਸਰਹੰਦ ਰੋਡ ਤੇ ਦੇਖਣ ਨੂੰ ਮਿਲੀਆਂ ਜਿੱਥੇ ਕਾਫੀ ਦਰੱਖਤ ਡਿੱਗੇ ਹੋਏ ਸਨ। ਇਸੇ ਦਰਮਿਆਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰਸਤੇ ਵਿੱਚ ਆਪਣੀ ਗੱਡੀ ਰੋਕ ਕੇ ਇਹਨਾਂ ਦਰੱਖਤਾਂ ਨੂੰ ਪਾਸੇ ਕਰਕੇ ਰਸਤਾ ਖੋਲਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਪਟਿਆਲਾ ਚ ਪੱਤਰਕਾਰ ਅਵਿਨਾਸ਼ ਕੰਬੋਜ ਦੀ ਹੋਈ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਵੀ ਸੜਕਾਂ ਦੇ ਉੱਤੇ ਦਰਖਤ ਆਦੀ ਡਿੱਗੇ ਹੋਏ ਨੇ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ।