ਪੰਜਾਬ ‘ਚ ਚੋਣਾਂ ਖ਼ਤਮ ਹੁੰਦੇ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰਾਂ ਸਣੇ 9 ਅਫ਼ਸਰਾਂ ਦੇ ਕੀਤੇ ਤਬਾਦਲੇ

ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਸਮੇਤ ਕੁੱਲ 9 ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 8 ਆਈ.ਪੀ.ਐੱਸ. ਅਤੇ 1 ਪੀ.ਪੀ.ਐੱਸ. ਅਫ਼ਸਰ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀ.ਜੀ.ਪੀ. ਆਫ਼ਿਸ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ, ਉਨ੍ਹਾਂ ਦੀ ਪੋਸਟਿੰਗ ਬਾਰੇ ਵੱਖਰੇ ਤੌਰ ‘ਤੇ ਹੁਕਮ ਜਾਰੀ ਕੀਤੇ ਜਾਣਗੇ। ਚੋਣਾਂ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਈਪੀਐਸ ਕੁਲਦੀਪ ਸਿੰਘ ਚਾਹਲ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਨੂੰ ਹਟਾ ਦਿੱਤਾ ਗਿਆ ਸੀ। ਦੋਵੇਂ ਆਈਪੀਐਸ ਅਧਿਕਾਰੀ ਆਪਣੇ ਜ਼ਿਲ੍ਹਿਆਂ ਵਿੱਚ ਪਰਤ ਗਏ ਹਨ। ਲੁਧਿਆਣਾ ਦੇ ਮੌਜੂਦਾ ਪੁਲਿਸ ਕਮਿਸ਼ਨਰ ਨੀਲਾਭ ਕਿਸ਼ੋਰ ਨੂੰ ਏਡੀਜੀਪੀ ਐਸਟੀਐਫ ਐਸਏਐਸ ਨਗਰ ਲਾਇਆ ਗਿਆ ਹੈ। ਡਾ ਐਸ ਭੂਪਤੀ ਨੂੰ ਜਲੰਧਰ ਡੀਆਈਜੀ ਰੇਜ ਤੋਂ ਡੀਆਈਜੀ ਪ੍ਰਸ਼ਾਸਨ ਚੰਡੀਗੜ੍ਹ ਵਿਚ ਨਿਯੁਕਤ ਕੀਤਾ ਗਿਆ। ਆਈਪੀਐਸ ਸਵਪਨ ਸ਼ਰਮਾ ਦਾ ਤਬਾਦਲਾ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਕੀਤਾ ਗਿਆ ਹੈ। IPS ਕੁਲਦੀਪ ਸਿੰਘ ਚਾਹਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਗੇ। ਆਈਪੀਐਸ ਅਜੈ ਮਲੂਜਾ ਨੂੰ ਡੀਆਈਜੀ ਐਸਟੀਐਫ ਬਠਿੰਡਾ ਰੇਂਜ ਤੋਂ ਡੀਆਈਜੀ ਫਿਰੋਜ਼ਪੁਰ ਰੇਂਜ ਲਾਇਆ ਗਿਆ ਹੈ। ਆਈਪੀਐਸ ਹਰਮਨਬੀਰ ਸਿੰਘ ਨੂੰ ਪੀਏਪੀ ਕਮਾਂਡੈਂਟ ਜਲੰਧਰ ਤੋਂ ਡੀਆਈਜੀ ਜਲੰਧਰ ਰੇਂਜ ਲਾਇਆ ਗਿਆ ਹੈ। ਪੀਪੀਏ ਗਗਨ ਅਜੀਤ ਸਿੰਘ ਨੂੰ ਐਸਐਸਪੀ ਰੋਡ ਸੇਫਟੀ ਫੋਰਸ ਪੰਜਾਬ ਤੋਂ ਐਸਐਸਪੀ ਰੋਡ ਸੇਫਟੀ ਫੋਰਸ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *