ਹੁਸ਼ਿਆਰਪੁਰ ਦੇ ਸੁਖਦੇਵਨਗਰ ਦਾ ਆਦਿਤਿਆ ਵਰਮਾ ਸ਼ਨੀਵਾਰ ਨੂੰ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਪਾਸਿੰਗ ਆਊਟ ਪਰੇਡ ਤੋਂ ਬਾਅਦ ਭਾਰਤੀ ਫੌਜ ਵਿਚ ਲੈਫਟੀਨੈਂਟ ਬਣ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦੇ ਘਰ ਪਹੁੰਚਣ ‘ਤੇ ਇਲਾਕੇ ਦੇ ਲੋਕਾਂ ਨੇ ਫੁੱਲਾਂ ਦੇ ਹਾਰਾਂ ਨਾਲ ਆਦਿਤਿਆ ਦਾ ਨਿੱਘਾ ਸਵਾਗਤ ਕੀਤਾ। ਆਦਿਤਿਆ ਨੂੰ ਆਰਮੀ ਅਫ਼ਸਰ ਵਜੋਂ ਦੇਖ ਕੇ ਉਸ ਦੇ ਕਾਰੋਬਾਰੀ ਪਿਤਾ ਸਰਬਜੀਤ ਸਿੰਘ ਵਰਮਾ, ਮਾਂ ਅੰਜੂ ਡੋਗਰਾ ਵਰਮਾ ਅਤੇ ਛੋਟੀ ਭੈਣ ਸਮ੍ਰਿਧੀ ਵਰਮਾ ਬਹੁਤ ਖੁਸ਼ ਹਨ। ਉਸ ਦੇ ਮਾਤਾ-ਪਿਤਾ ਅਤੇ ਭੈਣ ਵੀ ਦੇਹਰਾਦੂਨ ‘ਚ ਆਯੋਜਿਤ ਪਾਸਿੰਗ ਆਊਟ ਪਰੇਡ ‘ਚ ਗਏ ਸਨ। ਇਸ ਮੌਕੇ ਆਦਿਤਿਆ ਵਰਮਾ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਭਾਰਤੀ ਫੌਜ ‘ਚ ਅਫ਼ਸਰ ਬਣੇ। ਅੱਜ ਉਸਦਾ ਸੁਪਨਾ ਪੂਰਾ ਹੋ ਗਿਆ ਹੈ। ਉਸਨੇ ਦੱਸਿਆ ਕਿ ਉਸਦੀ ਪਹਿਲੀ ਪੋਸਟਿੰਗ ਮੱਧ ਪ੍ਰਦੇਸ਼ ’ਚ ਹੋਈ ਸੀ। ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਲੈਫਟੀਨੈਂਟ ਆਦਿਤਿਆ ਵਰਮਾ ਨੇ ਜੇਮਸ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਤੋਂ ਪੜ੍ਹਾਈ ਕੀਤੀ ਹੈ। ਪੜ੍ਹਾਈ ਦੌਰਾਨ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਕਪਤਾਨ ਬਣਦੇ ਦੇਖ ਕੇ ਆਦਿਤਿਆ ਨੇ ਵੀ ਭਾਰਤੀ ਫੌਜ ‘ਚ ਅਫ਼ਸਰ ਬਣਨ ਬਾਰੇ ਸੋਚਿਆ। ਜਿਸ ਤੋਂ ਬਾਅਦ ਉਸ ਨੇ ਭਾਰਤੀ ਫੌਜ ‘ਚ ਅਫ਼ਸਰ ਬਣਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਹ ਲੈਫਟੀਨੈਂਟ ਬਣ ਗਿਆ ਹੈ।