ਨਵੀਂ ਦਿੱਲੀ, 6 ਜੂਨ – ਦਿੱਲੀ ਸਰਕਾਰ ਦੀ ਘਰ ਘਰ ਰਾਸ਼ਨ ਸਕੀਮ ਉੱਪਰ ਕੇਂਦਰ ਸਰਕਾਰ ਵੱਲੋਂ ਰੋਕ ਲਗਾਏ ਜਾਣ ‘ਤੇ ਬੋਲਦਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਕੀਮ ਅਗਲੇ ਹਫਤੇ ਸ਼ੁਰੂ ਹੋਣ ਵਾਲੀ ਸੀ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਰਾਸ਼ਨ ਲਈ ਧੱਕੇ ਨਾ ਖਾਣੇ ਪੈਣ।ਉਨ੍ਹਾਂ ਕੇਂਦਰ ਨੂੰ ਸਵਾਲ ਕੀਤਾ ਕਿ ਯੋਜਨਾ ਸ਼ੁਰੂ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਪਰੰਤੂ ਦੋ ਦਿਨ ਪਹਿਲਾਂ ਹੀ ਇਸ ਸਕੀਮ ਉੱਪਰ ਕਿਉਂ ਰੋਕ ਲਗਾ ਦਿੱਤੀ ਗਈ।ਜੇ ਪੀਜ਼ਾ ਬਰਗਰ ਦੀ ਘਰ ਘਰ ਡਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਡਲਿਵਰੀ ਕਿਉਂ ਨਹੀਂ