ਫਗਵਾੜਾ, 6 ਜੂਨ (ਰਮਨਦੀਪ) :-ਸਿਖਸ ਫਾਰ ਇਕੁਅਲਿਟੀ ਵੱਲੋਂ ਜੂਨ 1984 ਸਾਕਾ ਨੀਲਾ ਤਾਰਾ ਘੱਲੂਘਾਰਾ ਦੀ 37ਵੀਂ ਵਰੇ੍ਹਗੰਢ ਭਾਈ ਘਨੱ੍ਹਈਆ ਜੀ ਗੁਰਦੁਆਰਾ ਚਾਹਲ ਨਗਰ ਫਗਵਾੜਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਰਦਾਸ ਸਮਾਗਮ ਕਰਵਾ ਕੇ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਕੀਰਤਨ ਰਾਹੀ ਜੂਨ 1984 ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਬਾਰੇ ਹਾਜ਼ਰ ਸੰਗਤਾਂ ਨੂੰ ਜਾਣੂੰ ਕਰਵਾਇਆ। ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਕੋਵਿਡ ਹਿਦਾਇਤਾਂ ਦਾ ਧਿਆਨ ਰੱਖਦੇ ਹੋਏ ਘੱਟ ਤੋਂ ਘੱਟ ਸੰਗਤਾਂ ਵਿਚ ਅਰਦਾਸ ਸਮਾਗਮ ਕਰਵਾਇਆ ਗਿਆ ਹੈ।ਅਰਦਾਸ ਸਮਾਗਮ ‘ਤੇ ਸੰਗਤਾਂ ਨੇ ਭਾਈ ਘਨੱ੍ਹਈਆ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕ ਗੁਰੂ ਜਸ ਸਰਵਣ ਕੀਤਾ। ਇਸ ਅਰਦਾਸ ਸਮਾਗਮ ਦਾ ਨਵਰੰਗ ਟੀ.ਵੀ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ।