ਮਾਨਸੂਨ ਦੀ ਐਂਟਰੀ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਲਾਹੌਲ ਘਾਟੀ ਦੇ ਉਦੈਪੁਰ ਵਿਚ ਹੜ੍ਹ ਆ ਗਿਆ ਹੈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਉਦੈਪੁਰ ਤੋਂ ਤਾਂਡੀ ਨੂੰ ਜੋੜਨ ਵਾਲੀ ਸੜਕ ਬੰਦ ਹੋ ਗਈ ਹੈ। ਫਿਲਹਾਲ ਬੀਆਰਓ ਦੀ ਮਸ਼ੀਨਰੀ ਮੌਕੇ ਲਈ ਰਵਾਨਾ ਹੋ ਗਈ ਹੈ। ਇਸ ਦੇ ਨਾਲ ਹੀ ਸੜਕ ਦੇ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਾਹਨ ਅਤੇ ਐਚਆਰਟੀਸੀ ਬੱਸਾਂ ਫਸੀਆਂ (Himachal Flash Flood) ਹੋਈਆਂ ਹਨ। ਲਾਹੌਲ ਸਪਿਤੀ ਦੇ ਆਫ਼ਤ ਪ੍ਰਬੰਧਨ ਕੇਂਦਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਲਾਹੌਲ ਘਾਟੀ ਦੇ ਉਦੈਪੁਰ ਦੇ ਮਡਗਰਾਂ ਡਰੇਨ ‘ਚ ਇਹ ਹੜ੍ਹ ਆਇਆ ਹੈ। ਇਸ ਕਾਰਨ ਸੜਕ ਉਪਰੋਂ ਮਲਬਾ ਅਤੇ ਪਾਣੀ ਲੰਘਣ ਕਾਰਨ ਜਾਮ ਹੋ ਗਈ। ਜਦੋਂ ਲਾਹੌਲ ਸਪਿਤੀ ਡਿਜ਼ਾਸਟਰ ਮੈਨੇਜਮੈਂਟ ਨਾਲ ਫੋਨ ‘ਤੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹ ਹੜ੍ਹ ਅਚਾਨਕ ਅੱਧੀ ਰਾਤ ਨੂੰ ਆਇਆ। ਆਫਤ ਪ੍ਰਬੰਧਨ ਕਰਮਚਾਰੀਆਂ ਨੇ ਦੱਸਿਆ ਕਿ ਇਹ ਅਚਾਨਕ ਹੜ੍ਹ ਅੱਧੀ ਰਾਤ ਨੂੰ ਆਇਆ। ਇਹ ਰਸਤਾ ਉਦੈਪੁਰ ਨੂੰ ਤਾਂਡੀ ਨਾਲ ਜੋੜਦਾ ਹੈ ਅਤੇ ਇੱਥੇ ਮਡਗਰਾਂ ਡਰੇਨ ਵਿੱਚ ਹੜ੍ਹ ਆ ਗਿਆ ਹੈ।