PM ਮੋਦੀ ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਕਰਨਗੇ ਮੁਲਾਕਾਤ, ਖਿਡਾਰੀ ਬਾਰਬਾਡੋਸ ਤੋਂ ਰਵਾਨਾ

ਬਾਰਬਾਡੋਸ ਤੋਂ ਪਰਤਣ ਤੋਂ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ 4 ਜੁਲਾਈ ਨੂੰ ਸਵੇਰੇ 11 ਵਜੇ ਮੁਲਾਕਾਤ ਕਰਨਗੇ। ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਤੂਫਾਨ ਬੇਰੀਲ ‘ਚ ਫਸੀ ਟੀਮ ਇੰਡੀਆ ਬਾਰਬਾਡੋਸ ਤੋਂ ਰਵਾਨਾ ਹੋ ਗਈ ਹੈ। ਟੀਮ ਨੂੰ ਏਅਰ ਇੰਡੀਆ ਦੀ ‘ਚੈਂਪੀਅਨਜ਼ 24 ਵਰਲਡ ਕੱਪ (AIC24WC)’ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਟੀਮ ਇੰਡੀਆ 4 ਜੁਲਾਈ ਨੂੰ ਭਾਰਤ ਪਰਤ ਰਹੀ ਹੈ। ਸਵੇਰੇ ਦਿੱਲੀ ਪਹੁੰਚਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਖਿਡਾਰੀਆਂ ਦਾ ਸਨਮਾਨ ਕਰਨਗੇ, ਹਾਲਾਂਕਿ ਇਸ ਪ੍ਰੋਗਰਾਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਬੀਸੀਸੀਆਈ ਵੱਲੋਂ ਵੀ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਭਾਰਤੀ ਟੀਮ ਨੇ ਸੋਮਵਾਰ ਨੂੰ ਭਾਰਤ ਆਉਣ ਲਈ ਨਿਊਯਾਰਕ ਲਈ ਉਡਾਣ ਭਰਨੀ ਸੀ ਪਰ ਖਰਾਬ ਮੌਸਮ ਕਾਰਨ ਟੀਮ ਦਾ ਸ਼ੈਡਿਊਲ ਵਿਗੜ ਗਿਆ। ਟੀਮ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ 17 ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਚੈਂਪੀਅਨ ਬਣੀ ਹੈ। ਇੰਨਾ ਹੀ ਨਹੀਂ ਭਾਰਤ ਨੇ 11 ਸਾਲ ਬਾਅਦ ਆਈਸੀਸੀ ਟਰਾਫੀ ਦਾ ਸੋਕਾ ਖਤਮ ਕਰ ਦਿੱਤਾ ਹੈ। ਬਾਰਬਾਡੋਸ ਵਿੱਚ ਭਾਰਤ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ।

Leave a Reply

Your email address will not be published. Required fields are marked *