ਆਸ਼ੂ ਦੀ ਹੱਟੀ ਦੇ ਮਾਲਿਕ ਖਿਲਾਫ ਮਾਮਲਾ ਦਰਜ

ਫਗਵਾੜਾ, 8 ਜੂਨ – ਕੋਰੋਨਾ ਕਾਲ ਵਿੱਚ ਸਰਕਾਰ ਵੱਲੋਂ ਜਾਰੀ ਕੀਤੀਆ ਹਦਾਇਤਾਂ ਦੀ ਉਲਘੰਣਾ ਕਰਨ ਵਾਲਿਆ ਖਿਲ਼ਾਫ ਪੁਲਿਸ ਸਖਤ ਰੁਖ ਅਪਨਾ ਰਹੀ ਹੈ ਜਿਸ ਦੀ ਤਾਜਾ ਉਦਾਹਰਨ ਦੇਖਣ ਨੂੰ ਮਿਲੀ ਫਗਵਾੜਾ ਵਿਖੇ ਜਿੱਥੇ ਕਿ ਬਹੁਤ ਹੀ ਥੋੜੇ ਸਮੇਂ ਮਸ਼ਹੂਰ ਹੋਈ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਖਿਲਾਫ ਸਰਕਾਰ ਦੀਆਂ ਹਦਾਇਤਾਂ ਦੀ ਉਲਘੰਣਾ ਕਰਨ ਦੇ ਦੋਸ਼ ਹੇਠ ਦੁਕਾਨ ਮਾਲਿਕ ਖਿਲਾਫ ਸਮੇਤ 10-12 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਥਾਣਾ ਸਿਟੀ ਦੇ ਐੱਸ.ਐੱਚ.ਓ ਬਲਵਿੰਦਰ ਪਾਲ ਸਿੰਘ ਨੇ ਕਰਦਿਆ ਦੱਸਿਆ ਕਿ ਆਸ਼ੂ ਦੀ ਹੱਟੀ ਲਾਕਡਾਊਨ ਦੇ ਦੋਰਾਨ ਵੀ ਖੁੱਲ੍ਹੀ ਹੋਈ ਹੈ ਜਿੱਥੇ ਕਿ ਗ੍ਰਾਹਕਾ ਦਾ ਭੀੜ ਸੀ। ਇਸ ਦੀ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਨੇ ਮੌਕੇ ‘ਤੇ ਜਾ ਰੇਡ ਕੀਤੀ ਤਾਂ ਦੁਕਾਨ ਖੁੱਲੀ ਹੋਈ ਸੀ ਤੇ ਦੁਕਾਨ ਅੰਦਰ ਗ੍ਰਾਹਕ ਵੀ ਸਨ।ਦੁਕਾਨ ਦਾ ਮਾਲਿਕ ਆਸ਼ੂ ਦੁੱਗਲ ਪੁਲਿਸ ਨੂੰ ਦੇਖ ਕੇ ਮੋਕੇ ਤੋਂ ਫਰਾਰ ਹੋ ਗਿਆ। ਉਨਾਂ ਕਿਹਾ ਕਿ ਪੁਲਿਸ ਨੇ ਦੁਕਾਨ ਦੇ ਮਾਲਿਕ ਆਸ਼ੂ ਦੁੱਗਲ ਸਮੇਤ 10 ਤੋਂ 12 ਲੋਕਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।

Leave a Reply

Your email address will not be published. Required fields are marked *