ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ‘ਚੋਂ 2 ਬੱਚੇ ਦਿੱਲੀ ‘ਚ ਮਿਲੇ, 5 ਬੱਚਿਆਂ ਦੇ ਮੁੰਬਈ ‘ਚ ਹੋਣ ਦੀ ਖ਼ਬਰ

ਪਿਛਲੇ ਐਤਵਾਰ ਮੋਹਾਲੀ ਦੇ ਕਸਬਾ ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਲਾਪਤਾ ਬੱਚਿਆਂ ਵਿਚੋਂ 2 ਨੂੰ ਦਿੱਲੀ ਵਿੱਚੋਂ ਬਰਾਮਦ ਕੀਤਾ ਹੈ, ਜਦਕਿ ਬਾਕੀ 5 ਬੱਚਿਆਂ ਦੇ ਮੁੰਬਈ ਵਿੱਚ ਹੋਣ ਦੀ ਸੂਚਨਾ ਹੈ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ ਤੇ ਗੌਰਵ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਡੇਰਾਬੱਸੀ ਦੇ ASP ਵੈਭਵ ਯਾਦਵ ਨੇ ਦੱਸਿਆ ਕਿ ਲਾਪਤਾ ਹੋਏ 7 ਬੱਚਿਆਂ ਵਿੱਚੋਂ ਗੌਰਵ ਤੇ ਗਈਆਂ ਚੰਦ ਨੂੰ ਦਿੱਲੀ ਤੋਂ ਪੁਲਿਸ ਨੇ ਟ੍ਰੇਸ ਕਰ ਲਿਆ ਹੈ। ਉਨ੍ਹਾਂ ਨੂੰ ਪੁਲਿਸ ਡੇਰਾਬੱਸੀ ਲਿਆ ਚੁੱਕੀ ਹੈ। ਬਾਕੀ ਪੰਜ ਬੱਚੇ ਮੁੰਬਈ ਵਿੱਚ ਹਨ। ਉਨ੍ਹਾਂ ਨੂੰ ਲਿਆਉਣ ਦੇ ਲਈ ਪੁਲਿਸ ਦੀ ਇੱਕ ਟੀਮ ਮੁੰਬਈ ਭੇਜ ਦਿੱਤੀ ਗਈ ਹੈ। ਦੱਸ ਦੇਈਏ ਕਿ ਮੋਹਾਲੀ ਦੇ ਕਸਬਾ ਡੇਰਾਬੱਸੀ ਸਥਿਤ ਬਰਵਾਲਾ ਰੋਡ ਦੇ ਭਗਤ ਸਿੰਘ ਨਗਰ ਤੋਂ ਅਲੱਗ-ਅਲੱਗ ਘਰਾਂ ਤੋਂ ਇਹ 7 ਬਚੇ ਐਤਵਾਰ ਨੂੰ ਲਾਪਤਾ ਹੋਏ ਸਨ। ਇਹ ਸਾਰੇ ਬੱਚੇ ਐਤਵਾਰ ਨੂੰ ਘਰੋਂ ਖੇਡਣ ਦੇ ਲਈ ਨਿਕਲੇ ਸਨ। ਇਹ ਪਾਰਕ ਵਿੱਚ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਏ ਸਨ। ਐਤਵਾਰ ਨੂੰ ਛੁੱਟੀ ਹੋਣ ਕਾਰਨ ਇਹ ਬੱਚੇ ਪਾਰਕ ਵਿੱਚ ਖੇਡ ਰਹੇ ਸਨ। ਪਰ ਪਰਿਵਾਰ ਵਾਲਿਆਂ ਨੇ ਇਨ੍ਹਾਂ ‘ਤੇ ਧਿਆਨ ਨਹੀਂ ਦਿੱਤਾ। ਲਾਪਤਾ ਬੱਚਿਆਂ ਵਿੱਚ ਸਭ ਤੋਂ ਵੱਡਾ ਬੱਚਾ 15 ਸਾਲ ਦਾ ਸੀ, ਜੋ ਕਿ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ । ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਤੋਂ ਗਾਇਬ ਹੋਏ ਇਹ ਬੱਚੇ ਮੁੰਬਈ ਘੁੰਮਣ ਦੇ ਲਈ ਜਾਣਾ ਚਾਹੁੰਦੇ ਸਨ। ਇਨ੍ਹਾਂ ਨੇ ਖੁਦ ਹੀ ਘਰ ਤੋਂ ਗਾਇਬ ਹੋਣ ਦੀ ਯੋਜਨਾ ਬਣਾਈ ਸੀ। ਇਸ ਵਿੱਚ ਪਹਿਲਾਂ ਦੋ ਬੱਚੇ ਪਾਰਕ ਵਿੱਚ ਖੇਡਣ ਲਾਈ ਆਏ ਸਨ ਤੇ ਬਾਅਦ ਵਿੱਚ ਦੂਜੇ ਪੰਜ ਬੱਚੇ ਵੀ ਇੱਥੇ ਆ ਗਏ। ਜਿਸ ਤੋਂ ਬਾਅਦ ਇਹ ਸਾਰੇ ਇਕੱਠੇ ਡੇਰਾਬੱਸੀ ਤੋਂ ਦਿੱਲੀ ਦੇ ਲਈ ਨਿਕਲ ਗਏ। ਪਰ ਦਿੱਲੀ ਵਿੱਚ ਕਿਸੇ ਕਾਰਨ ਇੱਕ ਦੂਜੇ ਤੋਂ ਅਲੱਗ ਹੋ ਗਏ। ਇਨ੍ਹਾਂ ਵਿੱਚੋਂ ਪੰਜ ਬੱਚੇ ਮੁੰਬਈ ਚਲੇ ਗਏ, ਪਰ ਦੋ ਬੱਚੇ ਦਿੱਲੀ ਹੀ ਰਹਿ ਗਏ ਸਨ।

Leave a Reply

Your email address will not be published. Required fields are marked *