ਪਾਂਸ਼ਟਾ, 9 ਜੂਨ – ਫਗਵਾੜਾ ਨਜਦੀਕ ਪਿੰਡ ਨਸੀਰਾਬਾਦ ਦੇ ਗ੍ਰਾਮ ਪੰਚਾਇਤ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ।ਮੀਟਿੰਗ ਦੌਰਾਨ ਸਰਵਸੰਮਤੀ ਨਾਲ ਝੋਨੇ ਦੀ ਲੁਆਈ ਦਾ ਪ੍ਰਤੀ ਏਕੜ ਰੇਟ 3200 ਰੁਪਏ ਅਤੇ ਮੱਕੀ ਵਾਲੇ ਖੇਤ ਦਾ 3500 ਪ੍ਰਤੀ ਏਕੜ ਰੇਟ ਤੈਅ ਕੀਤਾ ਗਿਆ।ਪੰਚਾਇਤ ਆਗੂਆਂ ਨੇ ਕਿਹਾ ਕਿ ਜੋ ਜਿਮੀਂਦਾਰ ਇਸ ਤੋਂ ਵੱਧ ਰੇਟ ਦੇਵੇਗਾ ਤਾਂ ਉਸ ਨੂੰ 10 ਹਜਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ।