ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਦੇ ਪੁਲਿਸ ਰਿਮਾਂਡ ‘ਤੇ ਫੈਸਲਾ ਅੱਜ, ਹਰਪ੍ਰੀਤ ਤੇ ਲਵਪ੍ਰੀਤ ਨੂੰ ਨਸ਼ਾ ਦੇਣ ਵਾਲਾ ਚੌਥਾ ਸਾਥੀ ਪਹੁੰਚਿਆ ਜੇਲ੍ਹ

ਵੱਖਵਾਦੀ ਵਿਚਾਰਧਾਰਾ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ‘ਤੇ ਸ਼ੁੱਕਰਵਾਰ ਨੂੰ ਅਦਾਲਤ ‘ਚ ਫੈਸਲਾ ਲਿਆ ਜਾਵੇਗਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਚਾਰ ਗ੍ਰਾਮ ਆਈਸ ਤੇ ਇਲੈਕਟ੍ਰਾਨਿਕ ਸਕੇਲ ਬਰਾਮਦ ਕੀਤੇ ਸਨ। 11 ਜੁਲਾਈ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਹਰਪ੍ਰੀਤ ਤੇ ਲਵਪ੍ਰੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਜਾਂਚ ਦੇ ਨਾਂ ‘ਤੇ ਅਦਾਲਤ ‘ਚ ਫੌਜਦਾਰੀ ਰਿਵੀਜ਼ਨ ਅਪੀਲ ਦਾਇਰ ਕੀਤੀ ਹੈ, ਜਿਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ। ਫਿਲੌਰ ਪੁਲਿਸ ਨੇ ਇਸ ਡਰੱਗ ਰੈਕੇਟ ਨਾਲ ਜੁੜੇ ਮਨੀਸ਼ ਮਰਵਾਹਾ ਵਾਸੀ ਆਤਮਾ ਨਗਰ, ਲੁਧਿਆਣਾ ਨੂੰ ਅਦਾਲਤ ‘ਚ ਪੇਸ਼ ਕੀਤਾ,ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *