ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿਰੋਧੀਆਂ ਦੇ ਇਸ ਦਾਅਵੇ ‘ਤੇ ਤਿੱਖਾ ਹਮਲਾ ਕੀਤਾ ਕਿ ਬਜਟ ਭੇਦਭਾਵ ਵਾਲਾ ਹੈ ਤੇ ਕਿਹਾ ਕਿ ਇਹ ਅਪਮਾਨਜਨਕ ਆਰੋਪ ਹੈ। ਉਨ੍ਹਾਂ ਨੇ ਕਿਹਾ ਕਿ ਹਰ ਬਜਟ ਵਿੱਚ ਤੁਹਾਨੂੰ ਦੇਸ਼ ਦੇ ਹਰ ਸੂਬੇ ਦਾ ਨਾਮ ਲੈਣ ਦਾ ਮੌਕਾ ਨਹੀਂ ਮਿਲਦਾ। ਕੈਬਨਿਟ ਨੇ ਵਡਾਵਨ ‘ਤੇ ਇੱਕ ਬੰਦਰਗਾਹ ਸਥਾਪਿਤ ਕਰਨ ਦਾ ਫੈਸਲਾ ਲਿਆ ਸੀ। ਜੇਕਰ ਭਾਸ਼ਣ ਵਿੱਚ ਕਿਸੇ ਸੂਬੇ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਕੀ ਇਸਦਾ ਇਹ ਮਤਲਬ ਇਹ ਹੈ ਕਿ ਭਾਰਤ ਸਰਕਾਰ ਦੇ ਪ੍ਰੋਗਰਾਮ ਇਨ੍ਹਾਂ ਰਾਜਾਂ ਵਿੱਚ ਨਹੀਂ ਜਾਂਦੇ ? ਇਹ ਇੱਕ ਅਪਮਾਨਜਨਕ ਇਲਜ਼ਾਮ ਹੈ। ਉਨ੍ਹਾਂ ਕਿਹਾ ਕਿ ਮੈਂ ਜਿਸ ਮੁੱਦੇ ਨੂੰ ਚੁੱਕਿਆ ਹੈ , ਮੈਂ ਕਈ ਰਾਜਾਂ ਦਾ ਨਾਮ ਨਹੀਂ ਲਿਆ ਹੈ ਤੇ ਸਿਰਫ ਦੋ ਰਾਜਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਦੇਸ਼ ਵਿੱਚ ਬਹੁਤ ਲੰਬੇ ਸਮੇਂ ਤੋਂ ਸੱਤਾ ਵਿੱਚ ਹੈ ਤੇ ਉਨ੍ਹਾਂ ਨੇ ਇੰਨੇ ਬਜਟ ਪੇਸ਼ ਕੀਤੇ ਹਨ ਕਿ ਉਨ੍ਹਾਂ ਨੂੰ ਸਾਫ ਪਤਾ ਹੋਵੇਗਾ ਕਿ ਹਰ ਬਜਟ ਵਿੱਚ ਤੁਹਾਨੂੰ ਦੇਸ਼ ਦੇ ਹਰ ਸੂਬੇ ਦਾ ਨਾਮ ਲੈਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਈ ਰਾਜਾਂ ਦੇ ਨਾਮ ਲੈ ਸਕਦੀ ਹਾਂ, ਜਿਨ੍ਹਾਂ ਕੋਲ ਵੱਡੀਆਂ ਪਰਿਯੋਜਨਾਵਾਂ ਹਨ। ਜੇ ਭਾਸ਼ਣ ਵਿੱਚ ਕਿਸੇ ਵਿਸ਼ੇਸ਼ ਰਾਜ ਦਾ ਨਾਮ ਨਹੀਂ ਹੈ ਤਾਂ ਕੀ ਇਸਦਾ ਮਤਲਬ ਇਹ ਹੈ ਕਿ ਭਾਰਤ ਸਰਕਾਰ ਦੀਆਂ ਯੋਜਨਾਵਾਂ ਤੇ ਪ੍ਰੋਗਰਾਮ, ਵਿਸ਼ਵ ਬੈਂਕ ਤੇ ਇਸ ਤਰ੍ਹਾਂ ਦੀਆਂ ਮਿਲਣ ਵਾਲੀ ਬਾਹਰੀ ਸਹਾਇਤਾ ਇਨ੍ਹਾਂ ਰਾਜਾਂ ਨੂੰ ਨਹੀਂ ਮਿਲਦੀ ? ਇਸ ਤੋਂ ਅੱਗੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਨਿਯਮਿਤ ਰੂਪ ਨਾਲ ਚੱਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿ ਰਹੀ ਹਾਂ ਕਿ ਇਹ ਕਾਂਗਰਸ ਦ ਅਗਵਾਈ ਵਾਲਿਆਂ ਵਿਰੋਧੀ ਪਾਰਟੀਆਂ ਦਾ ਲੋਕਾਂ ਨੂੰ ਗਲਤ ਧਾਰਨਾ ਦੇਣ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਰਾਜਾਂ ਨੂੰ ਫ਼ੰਡ ਜਾਂ ਯੋਜਨਾਵਾਂ ਨਹੀਂ ਵੰਡੀਆਂ ਗਈਆਂ ਹਨ।