ਦੁਨੀਆਂ ‘ਤੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਇਨ੍ਹਾਂ ਨੂੰ ਦੇਖਦੇ ਹੋਏ ਵਾਤਾਵਰਨ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋਡ਼ ਹੈ । ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਰਲ -ਮਿਲ ਕੇ ਹੰਭਲਾ ਮਾਰਨਾ ਪਵੇਗਾ । ਇਹ ਗੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐਸ ਈ ਇੰਜ:ਹਰਜਿੰਦਰ ਸਿੰਘ ਬਾਸਲ (ਜਲੰਧਰ ਡਵੀਜ਼ਨ ) ਨੇ ਕਹੀ ਉਂਨਾਂ ਕਿਹਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਤੇ ਹਵਾ,ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਪਵੇਗਾ। ਸੋ ਆਓ ਅੱਜ ਆਪਾ ਸਾਰੇ ਇਹ ਪ੍ਰਣ ਕਰੀਏ ਕਿ ਆਪਾਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵੱਡੇ ਪੱਧਰ ‘ਤੇ ਯਤਨ ਕਰਾਂਗੇ ।ਤੇ ਇਕ ਬੂਟਾ ਜ਼ਰੂਰ ਲਾਵਾਂਗੇ ਇਸ ਮੋਕੇ ਐਕਸੀਅਨ ਬਿਜਲੀ ਬੋਰਡ ਰਜਿੰਦਰ ਸਿੰਘ ,ਤਰਨਜੀਤ ਸਿੰਘ( ਰਿੰਪੀ ) ਕਿੰਨੜਾ,ਐਸ ਡੀ ਉ ਅਮਰਪ੍ਰੀਤ ਸਿੰਘ ,ਐਸ ਡੀ ਉ ਜਸਪਾਲ ਸਿੰਘ ਪਾਲ, ਰਾਘਞ ਸ਼ਰਮਾ ਆਦਿ ਹਾਜ਼ਰ ਸਨ