ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਸਥਿਤ ਮੁਹੱਲਾ ਸੰਤੋਖ ਨਗਰ ’ਚ ਮੌਜੂਦ ਸ੍ਰੀ ਖਾਟੂ ਸ਼ਾਮ ਮੰਦਿਰ ਨੂੰ ਦੇਰ ਰਾਤ ਚੋਰਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਮੰਦਿਰ ਵਿਚ ਤੋੜ ਭੰਨ ਕਰਕੇ ਮੰਦਰ ਅੰਦਰੋਂ ਪੈਸਿਆਂ ਦੀ ਗੋਲਕ ਅਤੇ ਹੋਰ ਸਮਾਨ ਚੋਰੀ ਕਰ ਲਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਮੰਦਿਰ ਦਾ ਪੁਜਾਰੀ ਅੱਜ ਸਵੇਰੇ ਮੰਦਿਰ ਪਹੁੰਚਾ।ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰੋਜ ਦੀ ਤਰਾਂ ਉਹ ਅੱਜ ਸਵੇਰੇ ਖ਼ਾਟੂ ਸ਼ਾਮ ਮੰਦਰ ਦੀ ਸਫ਼ਾਈ ਤੇ ਪੂਜਾ ਲਈ ਪਹੁੰਚਿਆ ਤਾਂ ਦੇਖਿਆ ਕਿ ਮੰਦਿਰ ਅੰਦਰ ਤੋੜ ਭੰਨ ਹੋ ਚੁੱਕੀ ਸੀ ਅਤੇ ਮੰਦਿਰ ਦੀ ਗੋਲਕ ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਮੂਰਤੀਆਂ ’ਤੇ ਚੜ੍ਹੇ ਹੋਏ ਤੇ ਚਾਂਦੀ ਦੇ ਕੁਝ ਗਹਿਣੇ ਵੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸਾਢੇ 4 ਵਜੇ ਦੇ ਕਰੀਬ ਮੰਦਿਰ ਆਏ ਤਾਂ ਮੰਦਿਰ ਦਾ ਦਰਵਾਜ਼ਾ ਖੁੱਲ੍ਹ ਨਹੀਂ ਸੀ ਰਿਹਾ ਅਤੇ ਜਦੋਂ ਕਾਫੀ ਸਮੇਂ ਤੱਕ ਉਨ੍ਹਾਂ ਵਲੋਂ ਜੱਦੋ ਜਹਿਦ ਕਰਕੇ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਮੰਦਿਰ ਅੰਦਰ ਮੂਰਤੀਆਂ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਮੰਦਿਰ ਦੇ ਗੱਲ੍ਹੇ ਦੀ ਵੀ ਭੰਨਤੋੜ ਕਰਕੇ ਚੋਰ ਮੰਦਰ ਦੀ ਗੋਲ੍ਹਕ ਵੀ ਨਾਲ ਹੀ ਲੈ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੰਦਰ ਦੀ ਗੋਲ੍ਹਕ ਖ਼ੋਹਲੀ ਨਹੀਂ ਗਈ ਸੀ ਜਿਸ ਕਾਰਨ ਨਗਦੀ ਵਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਚੋਰਾਂ ਵਲੋਂ ਕੀਤੀ ਗਈ ਵਾਰਦਾਤ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਵੀ ਕੈਦ ਹੋਈ ਹੈ ਜਿਸ ਵਿਚ 3 ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ॥ ਘਟਨਾ ਤੋਂ ਬਾਅਦ ਡੀਐਸਪੀ ਅਮਰਨਾਥ ਵੀ ਮੌਕਾ ਦੇਖਣ ਪਹੁੰਚੇ। ਉਨ੍ਹਾਂ ਕਿਹਾ ਕਿ ਕਿਹਾ ਕਿ ਜਲਦ ਪੁਲਿਸ ਵਲੋਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।