ਵਿਜ਼ੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨੂੰ ਸ਼ੈਲਰਾਂ ਵਿਚ ਚਾਵਲ ਦੀ ਘਾਟ ਬਾਰੇ ਵਾਰ -ਵਾਰ ਸ਼ਿਕਾਇਤਾਂ ਪੁੱਜਣ ’ਤੇ ਐਸਐਸਪੀ ਵਿਜ਼ੀਲੈਂਸ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਕੁਮਾਰ ਸਾਮਾ ਵਿਜ਼ੀਲੈਂਸ ਫਿਰੋਜ਼ਪੁਰ ਦੀ ਅਗਵਾਈ ਵਿਚ ਸਰਕਾਰੀ ਗਵਾਹ ਡਾ ਨੀਰਜ ਗਰੋਵਰ,ਡਾ ਸੁਖਦੇਵ ਚੋਪੜਾ,ਇੰਸ ਦਲਜੀਤ ਸਿੰਘ ਮਾਰਕਫੈਡ, ਇੰਸ ਲਖਵੀਰ ਸੈਣੀ, ਇੰਸ ਬਲਜੀਤ ਸਿੰਘ ਪਨਗ੍ਰੇਨ, ਏਐਸਆਈ ਕਿਸ਼ਨ ਲਾਲ, ਹੌਲਦਾਰ ਜਸਕਰਨ ਸਿੰਘ, ਨਵਜੀਤ ਕੰਬੋਜ,ਜਤਿੰਦਰ ਸਿੰਘ,ਜਗਜੀਤ ਸਿੰਘ ਆਦਿ ਟੀਮਾਂ ਵੱਲੋਂ ਏਰੀਆ ਮੱਖੂ ਦੇ ਸ਼ੈਲਰਾਂ ਗੁਰੂ ਰਾਮਦਾਸ ਰਾਈਸ ਮਿੱਲ,ਗਰਗ ਐਗਰੋਟੈੱਕ ਤੇ ਮਾਂ ਲਕਸ਼ਮੀ ਰਾਈਸ ਮਿੱਲਾਂ ਆਦਿ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਕੁਝ ਮਿੱਲਾਂ ਵਿਚ ਸਰਕਾਰੀ ਪੈਡੀ/ਚਾਵਲ ਦੀ ਘਾਟ ਪਾਈ ਗਈ। ਜਿਸ ਸੰਬੰਧੀ ਫ਼ਰਮਾਂ ਖ਼ਿਲਾਫ਼ ਗ਼ਬਨ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੀਆਂ ਹੋਰ ਵੀ ਕਾਫ਼ੀ ਮਿੱਲਾਂ ਜ਼ੀਰਾ,ਤਲਵੰਡੀ,ਫਿਰੋਜ਼ਪੁਰ,ਮਮਦੋਟ ਤੇ ਗੁਰੁਹਰਸਹਾਏ ਦੀਆਂ ਮਿੱਲਾਂ ਵੱਲੋ ਸਰਕਾਰੀ ਪੈਡੀ/ਚਾਵਲ ਦੇ ਗ਼ਬਨ ਤੇ ਖ਼ੁਰਦ ਬੁਰਦ ਕਰਨ ਦੀਆ ਸ਼ਿਕਾਇਤਾਂ ਆਈਆ ਹਨ, ਜਿਨ੍ਹਾਂ ਦੀ ਜਲਦੀ ਚੈਕਿੰਗ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।